ਪਾਕਿਸਤਾਨੀ ਡਰੋਨ ਜ਼ਰੀਏ ਸੁੱਟੇ AK47 ਤੇ ਕਾਰਤੂਸ ਬਰਾਮਦ, ਪੰਜਾਬ ਪੁਲਿਸ ਵਲੋਂ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਇਫਲ ਵਾਲਾ ਇਕ ਪੈਕੇਟ ਗੁਰਦਾਸਪੁਰ 'ਚ ਡੋਰਾਂਗਲਾ ਥਾਣਾ ਖੇਤਰ 'ਚ ਸਲਾਚ ਪਿੰਡ ਤੋਂ ਕਰੀਬ ਡੇਢ ਕਿਲੋਮੀਰ ਦੂਰ ਕਣਕ ਦੇ ਖੇਤਾਂ 'ਚ ਸੁੱਟਿਆ ਗਿਆ।

AK-47 Rifle

ਚੰਡੀਗੜ੍ਹ: ਪਹਿਲਾਂ ਜੰਮੂ ਕਸ਼ਮੀਰ ਹੁਣ ਗੁਰਦਾਸਪੁਰ ਵਿਚ ਪਾਕਿ ਸੈਨਾ ਵਲੋਂ ਸੁੱਟੇ  ਰਾਇਫਲ ਬਰਾਮਦ ਹੋਣ ਦੀ ਖਬਰਾਂ ਸਾਹਮਣੇ ਆ ਰਹੀਆਂ ਹਨ। ਬੀਤੀ ਦਿਨੀ ਪੰਜਾਬ ਪੁਲਿਸ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ 'ਚ ਅੰਤਰ ਰਾਸ਼ਰੀ ਸਰਹੱਦ ਦੇ ਨੇੜੇ ਪਾਕਿਸਤਾਨੀ ਡਰੋਨ ਨਾਲ ਕਣਕ ਦੇ ਖੇਤਾਂ 'ਚ ਸੁੱਟੀ ਗਈ AK47 ਰਾਇਫਲ ਤੇ 30 ਕਾਰਤੂਸ ਬਰਾਮਦ ਕੀਤੇ ਗਏ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਲਾਚ ਪਿੰਡ 'ਚ ਸਰਹੱਦ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ ਤੇ ਖੇਤ ਤੋਂ 11 ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਸਨ।

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, "ਗੁਰਦਾਸਪੁਰ ਪੁਲਿਸ ਨੇ ਇਲਾਕੇ 'ਚ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਜਿੱਥੋਂ ਸ਼ਨੀਵਾਰ ਇਕ ਡਰੋਨ ਨਜ਼ਰ ਆਇਆ ਸੀ। ਉਨ੍ਹਾਂ ਕਿਹਾ ਅਜਿਹਾ ਲੱਗਦਾ ਹੈ ਕਿ ਰਾਇਫਲ ਵਾਲਾ ਇਕ ਪੈਕੇਟ ਗੁਰਦਾਸਪੁਰ 'ਚ ਡੋਰਾਂਗਲਾ ਥਾਣਾ ਖੇਤਰ 'ਚ ਸਲਾਚ ਪਿੰਡ ਤੋਂ ਕਰੀਬ ਡੇਢ ਕਿਲੋਮੀਰ ਦੂਰ ਕਣਕ ਦੇ ਖੇਤਾਂ 'ਚ ਸੁੱਟਿਆ ਗਿਆ।

 ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਸਮੇਂ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਵੱਲੋਂ ਇਸ ਸਰਹੱਦੀ ਸੂਬੇ ਦੀ ਸ਼ਾਂਤੀ ਭੰਗ ਕਰਨ ਲਈ ਮੁੜ ਤੋਂ ਕੋਸਿਸ਼ ਕੀਤੇ ਜਾਣ 'ਤੇ ਚਿੰਤਾ ਜਤਾਈ ਸੀ। ਮੁੱਖ ਮੰਤਰੀ ਨੇ ਇਸ ਸੰਦਰਭ ਚ ਹਾਲ ਹੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।