"Punjab ‘ਚ ਚਾਰ ਦਿਨ ਲਈ ਮੰਡੀਆਂ ਬੰਦ,ਸੂਬੇ ਭਰ ‘ਚ ਆੜ੍ਹਤੀਆਂ ਨੇ ਕੀਤਾ ਕਿਸਾਨਾਂ ਦਾ ਸਮਰਥਨ "

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

''ਅਸੀਂ ਦਰਮਿਆਨੇ ਲੋਕ ਹਾਂ, ਸਾਨੂੰ ਕਿਸੇ ਵੀ ਸਰਕਾਰ ਨੇ ਖੰਡ ਨਹੀਂ ਪਾਈ''

Satish Kumar Babbu and Amandeep Gosal

ਨਵੀਂ ਦਿੱਲੀ:( ਅਮਨਦੀਪ ਗੋਸਲ)  ਜਿੱਥੇ ਇਕ ਪਾਸੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ ਉਥੇ ਦੂਜੇ ਪਾਸੇ  ਆਮਦਨੀ ਕਰ ਵਿਭਾਗ ਵੱਲੋਂ ਆੜ੍ਹਤੀਆਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਜਿਸਦੇ ਰੋਸ ਵਜੋਂ  ਆੜ੍ਹਤੀਆਂ ਨੇ ਚਾਰ ਦਿਨ  ਮੰਡੀਆਂ ਬੰਦ ਕਰਨ ਦਾ ਫੈਸਲਾ ਕੀਤਾ ਹੈ।

 

ਸਪੋਕਸਮੈਨ ਦੇ ਪੱਤਰਕਾਰ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਬੱਬੂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੇ ਦੱਸਿਆ ਕਿ  ਪੰਜਾਬ ਦੇ ਸਮੁੱਚੇ ਆੜ੍ਹਤੀ ਚਾਰ ਦਿਨ ਦੀ ਹੜਤਾਲ ਤੇ ਹਨ,ਕਿਸਾਨਾਂ ਨੂੰ ਪੂਰਾ ਸਮਰੱਥਨ ਦੇ ਰਹੇ ਹਾਂ।

ਕਿਸਾਨਾਂ ਨੂੰ ਸਮਰਥਨ ਦੇਣ ਦੇ ਵਿਰੋਧ ਵਿਚ ਸੈਂਟਰ ਦੀਆਂ ਏਜੰਸੀਆਂ, ਆਈਟੀ ਵਿਭਾਗ, ਈਡੀ ਵਿਭਾਗ ਆੜ੍ਹਤੀਆਂ ਦੇ ਘਰ ਛਾਪੇਮਾਰੀ ਮਾਰ ਰਹੀ ਹੈ ਉਸਦੇ ਵਿਰੋਧ ਵਿਚ ਆੜ੍ਹਤੀਆਂ ਨੇ  ਚਾਰ ਦਿਨ  ਕਾਰੋਬਾਰ ਨੂੰ ਬਿਲਕੁਲ ਬੰਦ ਕੀਤਾ ਗਿਆ ਹੈ, ਚਾਰ ਦਿਨ ਕੋਈ  ਕਾਰੋਬਾਰ, ਕੋਈ ਲੈਣ ਦੇਣ  ਅਤੇ ਕੋਈ ਬੋਲੀ ਨਹੀਂ ਹੋਵੇਗੀ।  

ਉਹਨਾਂ ਕਿਹਾ ਕਿ ਇਸ ਤਰ੍ਹਾਂ ਛਾਪੇਮਾਰੀ ਦੀ ਅਸੀਂ ਨੰਦਿਆ ਕਰਦੇ ਹਾਂ ਇਹ ਸ਼ਰੇਆਮ ਲੋਕਤੰਤਰ ਦੀ ਹੱਤਿਆ ਹੈ। ਅਸੀਂ ਇਹਨਾਂ ਦੈ ਡੱਟ ਕੇ ਮੁਕਾਬਲਾ ਕਰਾਂਗੇ।  ਇਸ ਤਰ੍ਹਾਂ ਛਾਪੇਮਾਰੀ ਨਾਲ ਇਹ ਆੜ੍ਹਤੀਆਂ ਨੂੰ ਡਰਾਉਣਾ ਚਾਹੁੰਦੇ ਹਨ, ਭਜਾਉਣਾ ਚਾਹੁੰਦੇ ਹਨ, ਵੀ ਇਹ ਕਿਸਾਨਾਂ ਦਾ ਸਮਰਥਨ ਨਾ ਕਰਨ ਪਰ ਅਸੀਂ ਆਪਣੀ ਗੱਲ ਤੋਂ ਕਦੇ ਨਹੀਂ ਭੱਜਾਂਗੇ ਅਸੀਂ ਆਪਣੀ  ਗੱਲ ਤੇ ਪੂਰੇ ਕਾਇਮ ਹਾਂ।

ਉਹਨਾਂ ਕਿਹਾ ਕਿ  ਸਾਨੂੰ ਵਿਚੋਲਗੀ ਵਰਗੇ  ਘਟੀਆਂ ਸ਼ਬਦ ਬੋਲੋ ਗਏ। ਉਹਨਾਂ ਕਿਹਾ ਕਿ ਕਿਸਾਨਾਂ ਨਾਲ ਸਾਡੇ ਰਿਸ਼ਤੇ ਆਜ਼ਾਦੀ  ਤੋਂ ਪਹਿਲਾਂ ਦੇ ਚਲਦੇ ਆ ਰਹੇ ਹਨ, ਸਰਕਾਰ ਇਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ।

 ਮਾਰਕਿਟ ਮੈਗੀ ਦੇ ਚੇਅਰਮੈਨ ਨੇ ਗੱਲਬਾਤ ਦੌਰਾਨ ਦੱਸਿਆ ਕਿ  ਜੋ ਸਰਕਾਰ ਨੇ ਤਿੰਨ ਕਾਨੂੰਨ ਲਿਆਂਦੇ ਹਨ ਇਹਨਾਂ ਨਾਲ ਮੰਡੀਆਂ, ਪਿੰਡਾਂ ਦਾ ਵਿਕਾਸ ਰੁੱਕ ਜਾਵੇਗਾ। ਪੰਜਾਬ ਦੀ ਆਰਥਿਕਤਾ ਤਬਾਹ ਹੋ ਜਾਵੇਗੀ।   ਸਰਕਾਰ ਲੋਕਤੰਤਰ ਦੀ ਸ਼ਰੇਆਮ ਹੱਤਿਆ ਕਰ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਦਰਮਿਆਨੇ ਲੋਕ ਹਾਂ, ਸਾਨੂੰ ਕਿਸੇ ਵੀ ਸਰਕਾਰ ਨੇ ਖੰਡ ਨਹੀਂ ਪਾਈ।