ਸੂਬੇ ਦੀ ਸਿਆਸੀ ਫ਼ਿਜ਼ਾ ਇਸ ਵਾਰ ਪੂਰੀ ਤਰ੍ਹਾਂ ਬਦਲਣ ਜਾ ਰਹੀ ਹੈ: ਰਵਨੀਤ ਬਿੱਟੂ

ਏਜੰਸੀ

ਖ਼ਬਰਾਂ, ਪੰਜਾਬ

ਸੂਬੇ ਦੀ ਸਿਆਸੀ ਫ਼ਿਜ਼ਾ ਇਸ ਵਾਰ ਪੂਰੀ ਤਰ੍ਹਾਂ ਬਦਲਣ ਜਾ ਰਹੀ ਹੈ: ਰਵਨੀਤ ਬਿੱਟੂ

image

ਸੂਬੇ ਦੀ ਸਿਆਸੀ ਫ਼ਿਜ਼ਾ ਇਸ ਵਾਰ ਪੂਰੀ ਤਰ੍ਹਾਂ ਬਦਲਣ ਜਾ ਰਹੀ ਹੈ: ਰਵਨੀਤ ਬਿੱਟੂਚੰਡੀਗੜ੍ਹ, 22 ਦਸੰਬਰ (ਨੀਲ ਭਾਲਿੰਦਰ ਸਿੰਘ): ਕਾਂਗਰਸ ਪਾਰਟੀ ਦੇ ਪੰਜਾਬ ਤੋਂ ਨÏਜਵਾਨ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਤਾਜ਼ਾ ਵਿਵਾਦਤ ਖੇਤੀ ਕਾਨੂੰਨ ਦੇ ਕੇ ਭਾਰਤੀ ਜਨਤਾ ਪਾਰਟੀ ਨੇ ਸਿਆਸੀ ਦਲਾਂ ਵਿਚ ਲੋਕਾਂ ਦਾ ਵਿਸ਼ਵਾਸ ਖ਼ਤਮ ਕਰ ਦਿਤਾ ਹੈ¢ ਇਕ ਟੀਵੀ ਇੰਟਰਵਿਊ ਦÏਰਾਨ ਬਿੱਟੂ ਬੜੀ ਹੈਰਾਨੀ ਨਾਲ ਕਹਿ ਰਹੇ ਹਨ ਕਿ ਪਹਿਲੀ ਵਾਰ ਹੈ ਕਿ ਉਨ੍ਹਾਂ ਨੂੰ ਚੁਣਨ ਵਾਲੇ ਪੰਜਾਬ ਦੇ ਲੋਕ ਹੀ ਉਨ੍ਹਾਂ ਨੂੰ ਅਪਣੇ ਧਰਨਿਆਂ ਵਿਚ ਨਹੀਂ ਆਉਣ ਦੇ ਰਹੇ ਪਰ ਸਿਆਸੀ ਮਾਹਰਾਂ ਮੁਤਾਬਕ ਇਹ ਅਟੱਲ ਸਚਾਈ ਸ਼ਾਇਦ ਬਿੱਟੂ ਨੂੰ ਨਜ਼ਰੀਂ ਨਹੀਂ ਪੈ ਰਹੀ ਕਿ ਲੋਕਾਂ ਦੀਆਂ ਵੋਟਾਂ ਬਟੋਰ ਕੇ ਮੈਂਬਰ ਪਾਰਲੀਮੈਂਟ, ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਬਣਨ ਮਗਰੋਂ ਸਿਰਫ਼ ਅਪਣੇ ਪਰਵਾਰਕ ਵਿਕਾਸ ਨੂੰ ਤਰਜੀਹ ਦੇਣ ਦਾ ਰਵਾਇਤੀ ਸਿਆਸਤ ਦਾ ਢੰਗ ਹੁਣ ਨਹੀਂ ਚੱਲਣ ਵਾਲਾ, ਕਿਉਂਕਿ ਲੋਕ ਇਸ ਤੋਂ ਭਲੀ ਭਾਤ  ਜਾਣੂ ਕਈ ਦਹਾਕਿਆਂ ਤੋਂ ਹੋ ਰਹੇ  ਹਨ, ਪਰ ਉਨ੍ਹਾਂ ਨੂੰ  ਹੁਣ ਤਕ ਢੁਕਵਾਂ ਬਦਲ ਨਹੀਂ ਸੀ ਲੱਭ ਰਿਹਾ¢ ਇੰਨਾ ਹੀ ਨਹੀਂ ਸਿਆਸਤ ਨੂੰ ਗੰਧਲੀ ਸਿਆਸਤ ਕਹਿ ਕੇ ਆਮ ਲੋਕਾਂ ਨੂੰ ਇਸ ਵਿਚ ਆਉਣ ਤੋਂ ਹੁਣ ਤਕ ਡਰਾਉਣਾ ਵੀ ਰਵਾਇਤੀ ਸਿਆਸਤ ਦਾ ਦਾਅ ਪੇਚ ਹੀ ਰਿਹਾ ਹੈ ਕਿਸਾਨ ਅੰਦੋਲਨ ਵਿਚ ਸੰਘਰਸ਼ੀ ਲੋਕਾਂ ਦੀ ਜਿੱਤ ਹਾਰ ਤਾਂ ਹਾਲੇ ਹੋਣੀ ਹੈ, ਪਰ ਇਸ ਨੇ ਸੂਬਾਈ ਸਿਆਸਤ ਵਿਚ ਨਵੇਂ ਦਿਸਹੱਦੇ ਸਪੱਸ਼ਟ ਕਰਨੇ ਸ਼ੁਰੂ ਕਰ ਦਿਤੇ ਹਨ¢ ਲਗਭਗ ਇਨ੍ਹਾਂ ਦਿਨਾਂ ਵਿਚ ਹੀ ਆਉਂਦੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਿਹਾ ਹੋਵੇਗਾ¢ ਇਹ ਗੱਲ ਲਗਭਗ ਤੈਅ ਹੋ ਚੁੱਕੀ ਹੈ ਕਿ ਸੂਬੇ ਦੀ ਸਿਆਸੀ ਫ਼ਿਜ਼ਾ ਇਸ ਵਾਰ ਪੂਰੀ ਤਰ੍ਹਾਂ ਬਦਲਣ ਜਾ ਰਹੀ ਹੈ¢ ਇਸ ਵੇਲੇ ਵੀ ਪੰਜਾਬ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੀ ਤਿਆਰੀ ਵਿਚ ਹੈ¢ ਪਰ ਸੂਬੇ ਦੇ ਪੇਂਡੂ ਹੀ ਨਹੀਂ ਬਲਕਿ ਸ਼ਹਿਰੀ ਅਤੇ ਨੀਮ ਸ਼ਹਿਰੀ ਬਸ਼ਿੰਦੇ ਵੀ ਦਿੱਲੀ ਬਾਰਡਰਾਂ ਉਤੇ ਕਿਸਾਨ ਸੰਘਰਸ਼ ਵਿਚ ਆਪੋ ਅਪਣੀ ਹਾਜ਼ਰੀ ਲਵਾਉਣ ਗਏ ਹੋਏ ਹਨ¢ ਖੇਤੀ ਬਿਲਾਂ ਵਿਰੁਧ ਪੰਜਾਬ ਵਿਚ ਟਰੈਕਟਰ ਰੈਲੀਆਂ ਕੱਢਣ ਵਾਲੇ ਮੁੱਖ ਮੰਤਰੀ ਤੇ ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮੰਤਰੀ, ਐਮ.ਪੀ. ਅਤੇ ਵਿਧਾਇਕ, ਟਰਾਲੀਆਂ ਵਾਲੀਆਂ ਦਿੱਲੀ ਰੈਲੀਆਂ ਵਿਚ ਜਾਣ ਦਾ ਹੀਆ ਤਕ ਨਹੀਂ ਕਰ ਪਾ ਰਹੇ