ਕੇਜਰੀਵਾਲ ਸਰਕਾਰ ਨੇ ਨਹੀਂ ਖੋਲ੍ਹੀਆਂ ਰਾਸ਼ਨ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ ਪੂਰੇ ਸ਼ਹਿਰ ’ਚ ਖੋਲ੍ਹ

ਏਜੰਸੀ

ਖ਼ਬਰਾਂ, ਪੰਜਾਬ

ਕੇਜਰੀਵਾਲ ਸਰਕਾਰ ਨੇ ਨਹੀਂ ਖੋਲ੍ਹੀਆਂ ਰਾਸ਼ਨ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ ਪੂਰੇ ਸ਼ਹਿਰ ’ਚ ਖੋਲ੍ਹ ਦਿਤੇ : ਮਿਨਾਕਸ਼ੀ ਲੇਖੀ

image

ਨਵੀਂ ਦਿੱਲੀ, 22 ਦਸੰਬਰ : ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਨੇ ਬੁਧਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਰਾਸ਼ਨ ਦੀਆਂ ਦੁਕਾਨਾਂ ਖੋਲ੍ਹਣ ’ਚ ਨਾਕਾਮ ਰਹੀ ਅਤੇ ਹੁਣ ਪੂਰੇ ਸ਼ਹਿਰ ’ਚ ਸ਼ਰਾਬ ਦੇ ਠੇਕੇ ਖੋਲ੍ਹ ਰਹੀ ਹੈ। ਅਰਵਿੰਦ ਕੇਜਰੀਵਾਲ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਵਿਰੁਧ ਦਿੱਲੀ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹਸਤਾਖ਼ਰ ਮੁਹਿੰਮ ’ਚ ਹਿੱਸਾ ਲੈਂਦੇ ਹੋਏ , ਨਵੀਂ ਦਿੱਲੀ ਤੋਂ ਸਾਂਸਦ ਨੇ ਕਿਹਾ ਕਿ ਸ਼ਰਾਬ ਦੀ ਨਿਜੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਨਾਲ ਦਿੱਲੀ ਸਰਕਾਰ ਦੇ ਮਾਲੀਏ ’ਤੇ ਅਸਰ ਪਵੇਗਾ। ਲੋਖੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਕੇਜਰੀਵਾਲ ਸਰਕਾਰ ਨੇ ਨਾ ਤਾਂ ਰਾਸ਼ਨ ਦੀ ਕੋਈ ਨਵੀਂ ਦੁਕਾਨ ਖੋਲ੍ਹੀ ਹੈ ਅਤੇ ਨਾ ਹੀ ਨਵੇਂ ਰਾਸ਼ਨ ਕਾਰਡ ਜਾਰੀ ਕੀਤੇ ਹਨ, ਪਰ ਪੂਰੇ ਸ਼ਹਿਰ ’ਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹ ਰਹੀ ਹੈ। ਇਸ ਦੇ ਨੁਕਸਾਨਦਾਇਕ ਪ੍ਰਭਾਵ ਹੋਣਗੇ, ਕਿਉਂਕਿ ਇਸ ਨਾਲ ਸ਼ਰਾਬ ਦੀ ਆਦਤ ’ਚ  ਫਸਣ ਨਾਲ ਲੋਕਾਂ ਦੇ ਪ੍ਰਵਾਰ ਟੁੱਟ ਜਾਣਗੇ। 
’’ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦਰਸ਼ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਵਰਕਰ ‘ਆਪ’ ਸਰਕਾਰ ਦੀ ਆਬਕਾਰੀ ਨੀਤੀ ਦਾ ਕਈ ਹਫ਼ਤਿਆਂ ਤੋਂ ਵਿਰੋਧ ਕਰ ਰਹੇ ਹਨ ਅਤੇ ਇਸ ਨੂੰ ਵਾਪਸ ਲਏ ਜਾਣ ਤਕ ਵਿਰੋਧ ਜਾਰੀ ਰਖਣਗੇ। ਗੁਪਤਾ ਨੇ ਕਿਹਾ, ‘‘ਦਿੱਲੀ ਦੇ ਲੋਕ, ਬਰਾਬਰ ਵੰਡ ਦੇ ਨਾਂ ’ਤੇ ਪੂਰੇ ਸ਼ਹਿਰ ’ਚ ਸ਼ਰਾਬ ਦੀਆਂ 850 ਦੁਕਾਨਾਂ ਖੋਲ੍ਹਣ ਦੀ ਇਸ ਨੀਤੀ ਤੋਂ ਨਾਖ਼ੁਸ਼ ਹਨ। ਕੀ ਅਜਿਹਾ ਕਰਨ ਦੀ ਕੋਈ ਜ਼ਰੂਰਤ ਹੈ? ਕੇਜਰੀਵਾਲ ਸਰਕਾਰ ਪਾਣੀ ਦੀ ਸਪਾਲਈ, ਸਿਹਤ ਅਤੇ ਸਿਖਿਆ ਦੇ ਖੇਤਰ ’ਚ ਸੁਧਾਰ ਅਤੇ ਯਮੁਨਾ ਨਦੀ ਦੀ ਸਫ਼ਾਈ ਲਈ ਕੰਮ ਕਿਉਂ ਨਹੀਂ ਕਰਦੀ?’’ (ਏਜੰਸੀ)