RPG ਹਮਲਾ ਮਾਮਲਾ: ਮੁੱਖ ਸਾਜ਼ਿਸ਼ਘਾੜੇ ਲਖਬੀਰ ਲੰਡਾ ਨੂੰ ਭਗੌੜਾ ਕਰਾਰ ਦੇਣ ਤੋਂ ਪਹਿਲਾਂ ਕੀਤੀ ਗਈ ਅਦਾਲਤੀ ਹੁਕਮਾਂ ਦੀ ਪਾਲਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਰਨ ਤਾਰਨ ਵਿਖੇ ਪਿੰਡ 'ਚ ਚਿਪਕਾਈ ਗਈ ਨੋਟਿਸ ਦੀ ਕਾਪੀ 

Punjab News

ਤਰਨ ਤਾਰਨ : ਪੰਜਾਬ ਪੁਲੀਸ ਦੇ ਇੰਟੈਲੀਜੈਂਸ ਹੈੱਡ ਕੁਆਟਰ 'ਤੇ ਆਰਪੀਜੀ ਅਟੈਕ ਕਰਨ ਦੇ ਮੁੱਖ ਸਾਜ਼ਿਸ਼ਘਾੜੇ ਲਖਬੀਰ ਸਿੰਘ ਲੰਡਾ ਨੂੰ ਭਗੌੜਾ ਕਰਾਰ ਦੇਣ ਤੋਂ ਪਹਿਲਾਂ ਅਦਾਲਤ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕੀਤੀ ਗਈ। ਇਸ ਤਹਿਤ ਸੋਹਣਾ ਪੁਲਿਸ ਵੱਲੋਂ ਲਖਬੀਰ ਸਿੰਘ ਲੰਡਾ ਦੇ ਘਰ ਪਿੰਡ ਹਰੀਕੇ ਜ਼ਿਲ੍ਹਾ ਤਰਨ ਤਾਰਨ ਅਤੇ ਪਿੰਡ ਵਿੱਚ ਨੋਟਿਸ ਦੀ ਕਾਪੀ ਚਿਪਕਾਏ ਗਈ ਅਤੇ ਪਿੰਡ ਵਿੱਚ ਮੁਨਿਆਦੀ ਕਰਵਾਉਣ ਦੀ ਕਾਰਵਾਈ ਕੀਤੀ ਗਈ।