Bathinda News : ਬਠਿੰਡਾ ’ਚ ਦੋ ਕਾਰਾਂ ਦੀ ਆਪਸੀ ਟੱਕਰ ’ਚ ਪੰਜ ਵਿਅਕਤੀ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bathinda News : ਜ਼ਖ਼ਮੀਆਂ ਨੂੰ ਹਸਪਤਾਲ ’ਚ ਕਰਵਾਇਆ ਗਿਆ ਭਰਤੀ, ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ 

ਹਾਦਸੇ ਦੌਰਾਨ ਨੁਕਸਾਨੀ ਗਈ ਕਾਰ

Bathinda News in Punjabi :  ਬਠਿੰਡਾ ਦੇ ਭੁੱਚੋ ਮੰਡੀ ਹਾਈਵੇ ਦੇ ਕੋਲ ਭਿਆਨਕ ਹਾਦਸੇ ਦਾ ਸਮਾਚਾਰ ਸਾਹਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਦੋ ਕਾਰਾਂ ਆਪਸ ਵਿਚ ਟਕਰਾ ਗਈਆਂ ਹਨ। 

ਜਿਸ ਵਿੱਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਕਿ ਇਕ ਸਪੋਰਟਸ ਕਾਰ ਬਠਿੰਡੇ ਤੋਂ ਬਰਨਾਲਾ ਵਾਲੀ ਸਾਈਡ ਜਾ ਰਹੀ ਸੀ ਕਿ ਅਚਾਨਕ ਡਿਵਾਈਡਰ ਦੇ ਨਾਲ ਟਕਰਾ ਕੇ ਹਾਈਵੇ ਤੋਂ ਪਲਟ ਕੇ ਦੂਸਰੇ ਪਾਸੇ ਆਲਟੋ ਕਾਰ ਦੇ ਵਿੱਚ ਜਾ ਵੱਜੀ, ਜਿਸ ਵਿੱਚ ਆਲਟੋ ਕਾਰ ਸਵਾਰ ਵੀ ਜ਼ਖ਼ਮੀ ਹੋ ਗਿਆ।

ਇਕ ਸਪੋਰਟਸ ਕਾਰ ਵਿੱਚ ਸਵਾਰ 4 ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਹਸਪਤਾਲ ’ਚ ਭਰਤੀ ਕਰਵਾਇਆ।  ਫ਼ਿਲਹਾਲ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

(For more news apart from Five persons injured in collision between two cars in Bathinda News in Punjabi, stay tuned to Rozana Spokesman)