Mohali Building Collapse: ਮੋਹਾਲੀ ਬਿਲਡਿੰਗ ਹਾਦਸੇ ਵਿਚ ਜਾਨ ਗੁਆਉ ਵਾਲੀ ਦ੍ਰਿਸ਼ਟੀ ਦਾ ਮਾਰਚ 'ਚ ਹੋਣਾ ਸੀ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali Building Collapse: PG 'ਚ ਕੱਪੜੇ ਬਦਲਣ ਲਈ ਗਈ ਸੀ ਦ੍ਰਿਸਟੀ, ਹੇਠਾਂ ਖੜ੍ਹਾ ਮੰਗੇਤਰ ਕਰ ਰਿਹਾ ਸੀ ਇੰਤਜ਼ਾਰ

Himachal Shimla Girl Drishti

ਮੋਹਾਲੀ: ਮੋਹਾਲੀ ਵਿਚ ਇਕ ਬਹੁ-ਮੰਜ਼ਿਲਾ ਇਮਾਰਤ ਡਿੱਗਣ ਨਾਲ ਹਿਮਾਚਲ ਦੀ ਇੱਕ ਲੜਕੀ ਦੀ ਮੌਤ ਹੋ ਗਈ। ਉਹ ਇਮਾਰਤ 'ਚ ਬਣੇ ਪੀਜੀ 'ਚ ਕੱਪੜੇ ਬਦਲਣ ਲਈ ਗਈ ਸੀ, ਜਦੋਂ ਕਿ ਬਾਹਰ ਉਸ ਦਾ ਮੰਗੇਤਰ ਕਾਰ 'ਚ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਹਾਦਸੇ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਸੀ। ਦੋਵਾਂ ਦਾ ਮਾਰਚ ਮਹੀਨੇ 'ਚ ਵਿਆਹ ਹੋਣਾ ਸੀ। ਘਰ ਵਿੱਚ ਤਿਆਰੀਆਂ ਚੱਲ ਰਹੀਆਂ ਸਨ ਪਰ ਇਸ ਹਾਦਸੇ ਕਾਰਨ ਸੋਗ ਦੀ ਲਹਿਰ ਹੈ।

ਲੜਕੀ ਦ੍ਰਿਸ਼ਟੀ ਵਰਮਾ (29) ਸ਼ਿਮਲਾ ਨੇੜੇ ਥੀਓਗ ਦੀ ਰਹਿਣ ਵਾਲੀ ਸੀ। ਉਹ ਮੋਹਾਲੀ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ 5 ਸਾਲਾਂ ਤੋਂ ਕੰਮ ਕਰ ਰਿਹਾ ਸੀ। ਉਸ ਦੇ ਪਿਤਾ ਦੀ 25 ਸਾਲ ਪਹਿਲਾਂ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਉਸ 3 ਭੈਣਾਂ ਹਨ। ਉਹ ਦੂਜੇ ਨੰਬਰ ਵਾਲੀ ਸੀ। ਦ੍ਰਿਸ਼ਟੀ ਆਪਣੀ ਛੋਟੀ ਭੈਣ ਨਾਲ ਪੀਜੀ ਵਿਚ ਰਹਿੰਦੀ ਸੀ। ਭੈਣ ਬੀਮਾਰ ਹੋਣ ਕਾਰਨ 2-3 ਦਿਨ ਪਹਿਲਾਂ ਘਰ ਗਈ ਸੀ। ਮੋਹਾਲੀ ਦੇ ਸੋਹਾਣਾ 'ਚ ਸ਼ਨੀਵਾਰ ਸ਼ਾਮ ਨੂੰ ਇਕ ਬਹੁ-ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਇਮਾਰਤ ਬਣੇ ਪੀਜੀ ਵਿਚ ਦ੍ਰਿਸ਼ਟੀ ਵਰਮਾ ਰਹਿੰਦੀ ਸੀ। ਜਾਣਕਾਰੀ ਮੁਤਾਬਕ ਦ੍ਰਿਸ਼ਟੀ ਪੀਜੀ 'ਚ ਕੱਪੜੇ ਬਦਲਣ ਗਈ ਸੀ। ਉਸ ਦਾ ਮੰਗੇਤਰ ਇਮਾਰਤ ਦੇ ਬਾਹਰ ਸੜਕ 'ਤੇ ਇਕ ਕਾਰ ਵਿਚ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਉਹ ਸ਼ਿਮਲਾ ਦੇ ਜੁਬਲ ਦਾ ਰਹਿਣ ਵਾਲਾ ਹੈ।

ਹਾਦਸਾ ਦੇਖ ਕੇ ਮੰਗੇਤਰ ਬੇਹੋਸ਼ ਹੋ ਗਿਆ। ਕੁਝ ਸਮੇਂ ਬਾਅਦ ਹੋਸ਼ ਆਉਣ 'ਤੇ ਉਸ ਨੇ ਘਰ ਜਾ ਕੇ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਲੜਕੀ ਦਾ ਚਾਚਾ ਅਤੇ ਪਿੰਡ ਦੇ 2-3 ਵਿਅਕਤੀ ਮੋਹਾਲੀ ਲਈ ਰਵਾਨਾ ਹੋ ਗਏ। ਇਸ ਹਾਦਸੇ ਤੋਂ ਤੁਰੰਤ ਬਾਅਦ ਐਨਡੀਆਰਐਫ ਅਤੇ ਫੌਜ ਨੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਬਚਾਅ ਮੁਹਿੰਮ ਚਲਾਈ। ਰਾਤ 8:04 ਵਜੇ NDRF ਦੀ ਟੀਮ ਨੇ ਦ੍ਰਿਸ਼ਟੀ ਵਰਮਾ ਨੂੰ ਬੇਹੋਸ਼ੀ ਦੀ ਹਾਲਤ 'ਚ ਬਾਹਰ ਕੱਢਿਆ। ਰਾਤ 11 ਵਜੇ ਉਸ ਦੀ ਮੌਤ ਹੋ ਗਈ।