Punjab News : ਮੋਹਾਲੀ ਦੇ ਸੋਹਾਣਾ ਪਿੰਡ 'ਚ ਹੋਏ ਦਰਦਨਾਕ ਹਾਦਸੇ 'ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਦੋ ਭਰਾ ਤੇ ਇਕ ਠੇਕੇਦਾਰ ਸ਼ਾਮਲ
Police arrest three accused in tragic accident in Sohana Latest News in Punjabi : ਮੋਹਾਲੀ ਦੇ ਪਿੰਡ ਸੋਹਾਣਾ ਵਿਚ ਇਮਾਰਤ ਡਿੱਗਣ ਨਾਲ ਹੋਏ ਦਰਦਨਾਕ ਹਾਦਸੇ ਵਿਚ ਪੁਲਿਸ ਨੇ ਇਮਾਰਤ ਦੇ ਮਾਲਕਾਂ ਤੇ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਲਕਾਂ ਦੀ ਪਹਿਚਾਣ ਪਰਵਿੰਦਰ ਸਿੰਘ ਤੇ ਗਗਨਦੀਪ ਵਜੋਂ ਹੋਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮੋਹਾਲੀ ਦੇ ਪਿੰਡ ਸੋਹਾਣਾ ਵਿਚ ਇਕ ਤਿੰਨ ਮੰਜਲੀ ਇਮਾਰਤ ਡਿੱਗ ਪਈ ਸੀ। ਇਸ ਹਾਦਸ਼ੇ ’ਚ ਇਕ ਲੜਕੀ ਤੇ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਬਿਲਡਿੰਗ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਦੇ ਵਿਰੁਧ ਥਾਣਾ ਸੋਹਾਣਾ ਵਿੱਚ ਬੀ.ਐਨ.ਐਸ ਦੀ ਧਾਰਾ 105 ਤਹਿਤ ਮਾਮਲਾ ਦਰਜ ਕਰ ਲਿਆ ਸੀ। ਪੁਲਿਸ ਨੇ ਮੁਸਤੈਦੀ ਦਿਖਾਉਦੇ ਹੋਏ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
(For more Punjabi news apart from Police arrest three accused in tragic accident in Sohana Latest News in Punjabi stay tuned to Rozana Spokesman)