ਕਿਸਾਨਾਂ ਦੀ ਆਮਦਨੀ 'ਚ ਵਾਧਾ ਕਰਨ ਲਈ ਸੂਬਾ ਸਰਕਾਰ ਯਤਨਸ਼ੀਲ : ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਬਿਹਤਰੀ ਲਈ ਪੂਰੀ ਤਰ੍ਹਾਂ ਯਤਨਸ਼ੀਲ.......

state government is trying to increase the income of the farmers : Sunil Jakhar

ਅਬੋਹਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਬਿਹਤਰੀ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਅਬੋਹਰ ਦੀ ਕਿੰਨੂ ਮੰਡੀ ਵਿਖੇ ਲਾਈ ਗਈ ਦੋ ਰੋਜ਼ਾ ਰਾਜ ਪਧਰੀ ਨਿੰਬੂ ਜਾਤੀ ਅਤੇ ਫਲਾਂ ਦੀ ਪ੍ਰਦਰਸ਼ਨੀ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀਆਂ ਸਮੱਸਿਆ ਨੂੰ ਦੂਰ ਕਰਕੇ ਉਨ੍ਹਾਂ ਦੀ ਆਮਦਨ 'ਚ ਵਾਧਾ ਕਰਨ ਲਈ ਪੂਰੀ ਤਰ੍ਹਾਂ ਗੰਭੀਰ ਹਨ।

ਜਾਖੜ ਨੇ ਅਬੋਹਰ ਖੇਤਰ ਦੇ ਬਾਗ਼ਬਾਨੀ ਅਤੇ ਕਿਸਾਨੀ ਨਾਲ ਜੁੜੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਇਹ ਵੀ ਭਰੋਸਾ ਦਵਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਇਥੇ ਫਲਾਂ ਨਾਲ ਸਬੰਧਤ ਇੰਡਸਟਰੀ ਲਿਆਉਣ ਲਈ ਵੀ ਯਤਨ ਕਰਨਗੇ। ਜਾਖੜ ਨੇ ਇਹ ਵੀ ਦਸਿਆ ਕਿ ਇਥੇ ਪਹਿਲਾਂ ਸਥਿਤ ਜੂਸ ਪ੍ਰੋਸੈਸਿੰਗ ਪਲਾਂਟ 'ਚ ਵਾਧੇ ਲਈ ਸਰਕਾਰ ਵਲੋਂ 16 ਕਰੋੜ ਦੀ ਰਾਸ਼ੀ ਮਨਜੂਰ ਕੀਤੀ ਗਈ ਹੈ। 

'ਹਉਮੈ ਕਾਰਨ ਬਣੇ ਮਹਾਂਗਠਜੋੜ ਦਾ ਵੀ ਨਹੀਂ ਰਹੇਗਾ ਕੋਈ ਵਜੂਦ'

 ਬੀਤੇ ਦਿਨੀ ਲੋਕ ਸਭਾ ਚੋਣਾਂ ਦੇ ਮਦੇਨਜ਼ਰ ਪੰਜਾਬ ਵਿਚ ਬਣੇ ਮਹਾਂਗਠਜੋੜ 'ਤੇ ਟਿੱਪਣੀ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਪਣੀ ਮੂਲ ਪਾਰਟੀਆਂ ਨਾਲ ਰੁੱਸ ਕੇ ਅਤੇ ਅਪਣੀ ਕੁਰਸੀ ਖਾਤਰ ਹਊਮੈ ਦਾ ਪ੍ਰਗਟਾਵਾ ਕਰਕੇ ਮਹਾਂਗਠਜੋੜ ਬਣਾਉਣ ਵਾਲੇ ਲੋਕਾਂ ਦਾ ਵੀ ਲੋਕ ਸਭਾ ਚੋਣਾਂ ਬਾਅਦ ਕੋਈ ਵਜੂਦ ਨਹੀਂ ਰਹੇਗਾ

ਜਦ ਕਿ ਪੰਜਾਬ ਵਿਚ ਵਿਰੋਧੀ ਧਿਰ ਬਣੀ ਆਮ ਆਦਮੀ ਪਾਰਟੀ ਪਹਿਲਾਂ ਹੀ ਖੇਰੂ ਖੇਰੂ ਹੋ ਚੁੱਕੀ ਹੈ ਜਿਨ੍ਹਾਂ ਦੇ ਵਿਧਾਇਕ ਅਤੇ ਸੰਸਦ ਮੈਂਬਰ ਵਖੋਂ ਵੱਖ ਤੁਰੇ ਫਿਰਦੇ ਹਨ ਜਦ ਕਿ ਅਕਾਲੀ ਦਲ ਨੂੰ ਤਾਂ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਵਿਚ ਵੀ ਬੁਰੀ ਤਰ੍ਹਾਂ ਨਕਾਰ ਚੁੱਕੇ ਹਨ।