ਮਜ਼ਦੂਰ ਦੇ ਪੁੱਤ ਦੀ ਕਲਾ, ਦੇਖ ਕੇ ਸਭ ਕਰ ਰਹੇ ਨੇ ਵਾਹ ਵਾਹ! 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਦਾ ਬ੍ਰਿਜੇਸ਼ ਜੋ ਕਿ ਫਾਈਨ ਆਰਟਸ ਦਾ ਵਿਦਿਆਰਥੀ ਹੈ ਉਸ ਨੇ ਲੋਕਾਂ ਵਲੋਂ ਸੁੱਟੀਆਂ ਪੈਂਸਿਲਾਂ 'ਤੇ ਕਈ ਕਲਾਕ੍ਰਿਤੀਆਂ ਬਣਾਈਆਂ ਹਨ,

file photo

ਅੰਮ੍ਰਿਤਸਰ : ਅੰਮ੍ਰਿਤਸਰ 'ਚ ਇਕ ਮਜ਼ਦੂਰ ਦੇ ਪੁੱਤ ਦਾ ਅਨੋਖਾ ਆਰਟ ਦੇਖ ਕੇ ਹਰ ਕੋਈ ਹੈਰਾਨ ਰਹਿ ਹੋ ਰਿਹਾ ਹੈ। ਇਸ ਹੁਨਰ ਨੇ ਹੀ ਉਸ ਨੂੰ ਇਕ ਵੱਖਰੀ ਪਛਾਣ ਦਿੱਤੀ ਹੈ। ਅੰਮ੍ਰਿਤਸਰ ਦਾ ਬ੍ਰਿਜੇਸ਼ ਜੋ ਕਿ ਫਾਈਨ ਆਰਟਸ ਦਾ ਵਿਦਿਆਰਥੀ ਹੈ ਉਸ ਨੇ ਲੋਕਾਂ ਵਲੋਂ ਸੁੱਟੀਆਂ ਪੈਂਸਿਲਾਂ 'ਤੇ ਕਈ ਕਲਾਕ੍ਰਿਤੀਆਂ ਬਣਾਈਆਂ ਹਨ,

ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਬ੍ਰਿਜੇਸ਼ ਨੇ ਦੱਸਿਆ ਕਿ ਉਹ ਇਕ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਨੇ ਦੱਸਿਆ ਕਿ ਮੇਰੇ ਪਿਤਾ ਮਿਸਤਰੀ ਦਾ ਕੰਮ ਕਰਦੇ ਹਨ। ਉਸ ਨੇ ਰਾਸ਼ੀਆ ਦੇ ਇਕ ਮਸ਼ਹੂਰ ਆਰਟਿਸ ਤੋਂ ਪ੍ਰੇਰਿਤ ਹੋ ਕੇ ਪੈਂਸਿਲ ਦੀ ਨੋਕ 'ਤੇ ਕਲਾਕ੍ਰਿਤੀਆਂ ਕੀਤੀਆਂ।

ਉਸ ਨੇ ਪੈਂਸਿਲ ਦੀ ਨੋਕ 'ਤੇ ਤਿਰੰਗਾ, ਧਾਰਮਿਕ ਚਿੰਨ੍ਹਾਂ, ਯੂਨੀਵਰਸਿਟੀ ਦਾ ਲੋਗੋਂ, ਚੱਪਲ, ਆਰਮੀ ਸਿੰਬਲ, ਸ਼ਹੀਦ ਭਗਤ ਸਿੰਘ ਦਾ ਚਿੱਤਰ, ਘੜੀ ਅਤੇ ਤਲਵਾਰ ਬਣਾਈ ਹੈ ਤੇ ਇਸ ਨੂੰ ਤਿਆਰ ਕਰਨ 'ਚ ਉਸ ਨੂੰ ਕਾਫੀ ਸਮਾਂ ਲੱਗਿਆ ਹੈ।

ਬ੍ਰਿਜੇਸ਼ ਨੇ ਦੱਸਿਆ ਇਹ ਤਿਆਰ ਕੀਤੀਆਂ ਗਈਆਂ ਕਲਾਕ੍ਰਿਤੀਆਂ ਦੇਖ ਪਰਿਵਾਰ ਨੂੰ ਵੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਦੱਸ ਦੀਏ ਕਿ ਇਹ ਕੋਈ ਪਹਿਲਾਂ ਨੌਜਵਾਨ ਨਹੀਂ ਹੈ ਜੋ ਆਪਣੇ ਹੱਥ ਦੀ ਸਫਾਈ ਦਿਖਾਉਂਦਾ ਹੈ। ਇਸ ਤੋਂ ਪਹਿਲਾਂ ਵੀ ਇਕ ਨੌਜਵਾਨ ਨੇ ਕੱਚ ਦੀ ਬੋਤਲ ਦੇ ਅੰਦਰ ਵਾਹਿਗੁਰੂ ਲਿਖਿਆ ਸੀ ਜੋ ਕਿ ਕਾਫ਼ੀ ਵਾਇਰਲ ਵੀ ਹੋਇਆ ਸੀ।