ਟਰੈਕਟਰ ਪਰੇਡ ਵਿੱਚ ਵਧੇਰੇ ਲੋਕ ਸ਼ਾਮਿਲ ਕਰਨ ਲਈ ਕਿਸਾਨ ਨੇ ਦੋ ਲੱਖ ਵਿੱਚ ਟਰਾਲੀ ਨੂੰ ਬਣਾ ਲਿਆ ਬੱਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਅਤੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਤਸਵੀਰਾਂ ਸਭ ਨੂੰ ਆਕਰਸ਼ਤ ਕਰ ਰਹੀਆਂ ਸੀ

tractor bus

ਲੁਧਿਆਣਾ:  ਖ਼ੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਬੀਤੇ ਦਿਨੀ 11ਵੇਂ ਗੇੜ ਦੀ ਗੱਲਬਾਤ ਬੇਸਿੱਟਾ ਰਹਿਣ ਬਾਅਦ ਕਿਸਾਨਾਂ ਦਾ ਸਾਰਾ ਧਿਆਨ 26 ਜਨਵਰੀ ਨੂੰ ਦਿੱਲੀ ਅੰਦਰ ਹੋਣ ਵਾਲੀ ਟਰੈਕਟਰ ਪਰੇਡ ‘ਤੇ ਲੱਗ ਗਿਆ ਹੈ। ਇਸ ਵਿਚਕਾਰ ਅੱਜ ਕਿਸਾਨਾਂ ਨੇ ਟਰੈਕਟਰ ਪਰੇਡ ਵਿੱਚ ਵਧੇਰੇ ਲੋਕ ਸ਼ਾਮਿਲ ਕਰਨ ਲਈ  ਦੋ ਲੱਖ ਵਿੱਚ ਟਰਾਲੀ ਨੂੰ ਬੱਸ ਬਣਾ ਲਿਆ ਹੈ। 

ਦੱਸ ਦੇਈਏ ਕਿ ਅੰਦੋਲਨ ਦੇ ਜੋਸ਼ ਵਿੱਚ ਮਾਛੀਵਾੜਾ ਦੇ ਇੱਕ ਕਿਸਾਨ ਨੇ ਟਰੈਕਟਰ ਟਰਾਲੀ ਨੂੰ ਬੱਸ ਬਣਾ ਦਿੱਤਾ। ਇਸ ਦੇ ਲਈ ਦੋ ਲੱਖ ਰੁਪਏ ਖਰਚ ਕੀਤੇ ਗਏ ਤਾਂ ਜੋ ਵਧੇਰੇ ਲੋਕਾਂ ਨੂੰ ਪਰੇਡ ਵਿੱਚ ਲਿਜਾਇਆ ਜਾ ਸਕੇ। ਬੱਸ ਦੀ ਤਰ੍ਹਾਂ ਤਿਆਰ ਇਹ ਟਰੈਕਟਰ ਟਰਾਲੀ ਉਸ ਸਮੇਂ ਖਿੱਚ ਦਾ ਕੇਂਦਰ ਰਹੀ, ਜਦੋਂ 200 ਟਰੈਕਟਰਾਂ ਦਾ ਭਾਰਤੀ ਕਿਸਾਨ ਯੂਨੀਅਨ ਵਲੋਂ ਕਾਫਲਾ ਸ਼ਨੀਵਾਰ ਨੂੰ ਮਾਛੀਵਾੜਾ ਸ਼ਹਿਰ ਵਿੱਚੋਂ ਲੰਘਿਆ।  ਖੇਤੀ ਅਤੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਤਸਵੀਰਾਂ ਸਭ ਨੂੰ ਆਕਰਸ਼ਤ ਕਰ ਰਹੀਆਂ ਸੀ। 

ਦੱਸਣਯੋਗ ਹੈ ਕਿ ਇਸ ਪਰੇਡ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਉਤਸ਼ਾਹ ਹੈ, ਖਾਸ ਕਰ ਕੇ ਨੌਜਵਾਨ ਪੀੜ੍ਹੀ ਇਸ ਵਿਚ ਆਪਣੀ ਹਾਜ਼ਰੀ ਲਗਾਉਣ ਲਈ ਉਤਾਵਲੀ ਹੈ। ਵੱਡੀ ਗਿਣਤੀ ਕਿਸਾਨਾਂ ਨੇ ਟਰੈਕਟਰਾਂ ਨੂੰ ਖਾਸ ਤਰੀਕੇ ਨੂੰ ਸਜਾ ਕੇ ਦਿੱਲੀ ਵੱਲ ਨੂੰ ਕੂਚ ਕਰਨੀ ਸ਼ੁਰੂ ਦਿੱਤੀ ਹੈ। ਪੁਲਿਸ ਨੇ 26 ਜਨਵਰੀ ਨੂੰ ਹੋਣ ਜਾ ਰਹੀ ਕਿਸਾਨਾਂ ਦੀ ਟਰੈਕਟਰ ਰੈਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ।