ਕਿਸਾਨ ਅੰਦੋਲਨ ਦੇ ਸੁਲਝਣ ਉਪਰੰਤ ਨਵਜੋਤ ਸਿੰਘ ਸਿੱਧੂ ਨੂੰ ਵਜ਼ਾਰਤ ਵਿਚ ਲੈਣ ਦਾ ਇਸ਼ਾਰਾ
ਕਿਸਾਨ ਅੰਦੋਲਨ ਦੇ ਸੁਲਝਣ ਉਪਰੰਤ ਨਵਜੋਤ ਸਿੰਘ ਸਿੱਧੂ ਨੂੰ ਵਜ਼ਾਰਤ ਵਿਚ ਲੈਣ ਦਾ ਇਸ਼ਾਰਾ
ਮੁੱਖ ਮੰਤਰੀ ਨਾਲ ਮੁਲਾਕਾਤ ਮਗਰੋਂ ਕੁੱਝ ਖੜੋਤ ਖ਼ਤਮ ਹੋਈ : ਹਰੀਸ਼ ਰਾਵਤ
ਚੰਡੀਗੜ੍ਹ, 23 ਜਨਵਰੀ (ਜੀ.ਸੀ.ਭਾਰਦਵਾਜ): ਦੋ ਸਾਲ ਪਹਿਲਾਂ ਪੰਜਾਬ ਦੀ ਵਜ਼ਾਰਤ ਵਿਚੋਂ ਅਸਤੀਫ਼ਾ ਦੇਣ ਲਈ ਮਜਬੂਰ ਕੀਤੇ ਗਏ ਬੇਬਾਕ ਅਪਣੀ ਰਾਏ ਦੇਣ ਵਾਲੇ ਨੌਜਵਾਨ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੇ ਭਵਿੱਖ ਬਾਰੇ ਨਾ ਸਿਰਫ਼ ਕਾਂਗਰਸ ਪਾਰਟੀ ਹੀ ਚਿੰਤਾ ਵਿਚ ਹੈ ਬਲਕਿ 10 ਮਹੀਨੇ ਬਾਅਦ, ਪੰਜਾਬ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਸੂਬੇ ਦੇ ਲੋਕ ਤੇ ਵਿਸ਼ੇਸ਼ ਕਰ ਕੇ ਨੌਜਵਾਨ ਤਬਕਾ ਖ਼ਾਸ ਜੋਸ਼ ਵਿਚ ਹੈ ਕਿ ਸਿੱਧੂ ਜਿਸ ਪਾਸੇ ਵੀ ਕਰਵਟ ਲੈ ਗਿਆ ਉਦੋਂ ਹੀ ਸਿਆਸੀ ਸਮੀਕਰਨ ਬਦਲ ਜਾਣਗੇ | ਲਗਭਗ 4 ਮਹੀਨੇ ਪਹਿਲਾਂ ਕਾਂਗਰਸ ਹਾਈ ਕਮਾਂਡ ਨੇ ਜਦੋਂ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਪਾਰਟੀ ਜਨਰਲ ਸਕੱਤਰ ਹਰੀਸ਼ ਰਾਵਤ ਨੂੰ ਪੰਜਾਬ ਵਿਚ ਪਾਰਟੀ ਮਾਮਲਿਆਂ ਦਾ ਇੰਚਾਰਜ ਲਗਾਇਆ ਤਾਂ ਉਸ ਨੇ ਪਹਿਲੇ ਗੇੜੇ ਵਿਚ ਹੀ ਅਣਗੌਲਿਆ ਕੀਤੇ ਸਿੱਧੂ ਨਾਲ ਅੰਮਿ੍ਤਸਰ ਜਾ ਕੇ ਮੁਲਾਕਾਤ ਕੀਤੀ | ਮੁੱਖ ਮੰਤਰੀ ਵਿਰੁਧ ਫਰੋਲੇ ਦੁਖੜੇ ਸੁਣੇ, ਮਗਰੋਂ ਕੈਪਟਨ ਅਮਰਿੰਦਰ ਸਿੰਘ ਨਾਲ ਰਿਹਾਇਸ਼ 'ਤੇ ਜੱਫੀ ਪਾਰਟੀ ਤੇ ਵਜ਼ਾਰਤ ਵਿਚ ਬਤੌਰ ਕੈਬਨਿਟ ਮੰਤਰੀ ਫਿਰ ਲੈਣ ਦੀ ਆਸ ਜਗਾਈ |
ਬੀਤੇ ਕਲ੍ਹ ਜਲੰਧਰ ਵਿਚ ਅਪਣੀ ਫੇਰੀ ਉਪਰੰਤ ਬਿਨਾਂ ਚੰਡੀਗੜ੍ਹ ਆਏ ਤੇ ਸਿੱਧੇ ਦੇਹਰਾਦੂਨ ਵਾਪਸ ਪਹੰੁਚੇ ਹਰੀਸ਼ ਰਾਵਤ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਮੁੱਖ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਦੌਰਾਨ, ਮੇਲ ਮਿਲਾਪ ਫ਼ੋਨ 'ਤੇ ਗੱਲਬਾਤ ਤੇ ਵਿਚਾਰ ਵਟਾਂਦਰਾ ਜਾਰੀ ਹੈ ਅਤੇ ਛੇਤੀ ਹੀ ਕਿਸਾਨ ਅੰਦੋਲਨ ਦੇ ਸੁਲਝਣ ਉਪਰੰਤ, ਸਿੱਧੂ ਨੂੰ ਮੁੜ ਸਰਕਾਰ ਵਿਚ ਅਤੇ ਪਾਰਟੀ ਅੰਦਰ ਲੋੜ ਮੁਤਾਬਕ ਜ਼ਿੰਮੇਵਾਰੀ ਸੌਾਪੀ ਜਾ ਸਕਦੀ ਹੈ | ਹਰੀਸ਼ ਰਾਵਤ ਦਾ ਕਹਿਣਾ ਸੀ ਕਿ ਉਂਜ ਤਾਂ ਪੰਜ ਕਾਰੋਪਰੇਸ਼ਨਾਂ ਤੇ 100 ਤੋਂ ਵੱਧ ਸ਼ਹਿਰੀ ਤੇ ਕਸਬਾ ਪੱਧਰ ਦੀਆਂ