ਪਟਿਆਲਾ ਦੇ ਕਾਲੀ ਮਾਤਾ ਮੰਦਿਰ 'ਚ ਬੇਅਦਬੀ ਦੀ ਕੋਸ਼ਿਸ਼, ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮ ਬਾਰੇ ਕੋਈ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ
ਪਟਿਆਲਾ - ਹਰ ਰੋਜ਼ ਕੋਈ ਨਾ ਕੋਈ ਬੇਅਦਬੀ ਦਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਬੀਤੇ ਦਿਨੀਂ ਅਜਨਾਲਾ ਦੇ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਤੇ ਅੱਜ ਪਟਿਆਲਾ ਸ਼ਹਿਰ ਦੇ ਕਾਲੀ ਮਾਤਾ ਦੇ ਮੰਦਿਰ ਵਿਚੋਂ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਇੱਕ 20-22 ਸਾਲਾ ਨੌਜਵਾਨ ਵਿਅਕਤੀ ਮੱਥਾ ਟੇਕਣ ਦੇ ਬਹਾਨੇ ਮੰਦਰ ਵਿਚ ਦਾਖਲ ਹੁੰਦਾ ਹੈ, ਕੁਝ ਦੇਰ ਉਥੇ ਖੜ੍ਹਾ ਹੁੰਦਾ ਹੈ ਤੇ ਗੋਲਕ ਕੋਲ ਖੜ੍ਹਾ ਹੋ ਕੇ ਤਾੜੀਆਂ ਮਾਰਦਾ ਹੈ। ਕੁਝ ਹੀ ਦੇਰ ਬਾਅਦ ਰੇਲਿੰਗ ਤੇ ਗੋਲਕ 'ਤੇ ਪੈਰ ਰੱਖ ਕੇ ਕਾਲੀ ਮਾਤਾ ਦੀ ਮੂਰਤੀ ਕੋਲ ਪਹੁੰਚ ਜਾਂਦਾ ਹੈ।
ਪੁਜਾਰੀਆਂ ਵੱਲੋਂ ਉਕਤ ਨੌਜਵਾਨ ਨੂੰ ਤੁਰੰਤ ਉਥੋਂ ਹਟਾ ਦਿੱਤਾ ਜਾਂਦਾ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਪਟਿਆਲਾ ਦੇ ਕਾਲੀ ਮਾਤਾ ਮੰਤਰ ਵਿਚ ਹੋਈ ਬੇਅਦਬੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ਹੈ। ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਮੁਲਜ਼ਮ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ।
ਬੇਅਦਬੀ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਤੇ ਮੌਕੇ 'ਤੇ ਪਹੁੰਚੀ ਪੁਲਿਸ ਮਾਮਾਲੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਅਜਨਾਲਾ ਦੇ ਪਿੰਡ ਔਲਖ ਵਿਖੇ ਗੁਰਦੁਆਰਾ ਵਿਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਮੁਲਜ਼ਮ ਨੇ ਇਹ ਗੱਲ ਵੀ ਕਬੂਲੀ ਸੀ ਕਿ ਇਸ ਕੰਮ ਲਈ ਉਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।