MP ਗੁਰਜੀਤ ਔਜਲਾ ਨੇ ਰੇਲਵੇ ਦੇ ਡਿਵੀਜ਼ਨਲ ਮੈਨੇਜਰ ਨਾਲ ਕੀਤੀ ਮੁਲਾਕਾਤ, ਅੰਮ੍ਰਿਤਸਰ ਦੇ ਮਸ਼ਹੂਰ ਰੇਗੋ ਬਰਿਜ ਬਾਰੇ ਕੀਤਾ ਵਿਚਾਰ ਵਟਾਂਦਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰੀ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਦਾ ਰੇਗੋ ਬ੍ਰਿਜ 

MP Gurjit Aujla met with Divisional Railway Manager


ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਵੱਲੋਂ ਡੀ ਆਰ ਐਮ ਰੇਲਵੇ ਦੇ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਤੇ ਰੇਲਵੇ ਵੱਲੋਂ ਅਸੁਰੱਖਿਅਤ ਕਹਿ ਕੇ ਬੰਦ ਕੀਤੇ ਗਏ ਰੇਗੋ ਬ੍ਰਿਜ ਦੀ ਮੁਰੰਮਤ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਹ ਵੀ ਪੜ੍ਹੋ: ਵਿਧਾਨ ਸਭਾ ਸਪੀਕਰ ਨੇ ਵਿਦਿਆਰਥੀਆਂ ਨੂੰ ਸਿਲੇਬਸ ਦੇ ਨਾਲ-ਨਾਲ ਹੋਰ ਕਿਤਾਬਾਂ ਪੜ੍ਹਨ ਦੀ ਦਿੱਤੀ ਸਲਾਹ

ਇਸ ਤੋਂ ਬਾਅਦ ਅੱਜ ਸੰਸਦ ਗੁਰਜੀਤ ਔਜਲਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨਾਲ ਸਥਾਨਕ ਰੇਗੋ ਬ੍ਰਿਜ ਦਾ ਦੌਰਾ ਕਰਨ ਲਈ ਪਹੁੰਚੇ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਦਾ ਪੁਰਾਣਾ ਅਤੇ ਮਸ਼ਹੂਰ ਰੇਗੋ ਬ੍ਰਿਜ ਰੇਲਵੇ ਵੱਲੋਂ ਅਸੁਰੱਖਿਅਤ ਕਹਿ ਕੇ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਪਤੀ-ਪਤਨੀ ਦਾ ਝਗੜਾ ਰੁਕਵਾਉਣ ਗਏ ਗੁਆਂਢੀ ਦਾ ਕਤਲ

ਉਹਨਾਂ ਕਿਹਾ ਕਿ ਰੇਲਵੇ ਦੇ ਡੀ ਆਰ ਐਮ ਨਾਲ ਮੁਲਾਕਾਤ ਕਰਕੇ ਇਹ ਸਕੂਲ ਨੂੰ ਜਲਦ ਤੋਂ ਜਲਦ ਰਿਪੇਅਰ ਕਰਕੇ ਚਾਲੂ ਕਰਨ ਦੀ ਮੰਗ ਰੱਖੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਛੇਹਰਟਾ, ਢਪਈ ਆਦਿ ਹੋਰ ਰੇਲਵੇ ਫਾਟਕਾਂ ਦੇ ਉਪਰ ਵੀ ਜਲਦ ਤੋਂ ਜਲਦ ਪੁਲ ਨਿਰਮਾਣ ਕਰਨ ਦੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ।