ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਾਲੜੀ ਦਿਵਸ ਮੌਕੇ ਵਿਸ਼ਵ ਭਰ ਦੀਆਂ ਧੀਆਂ ਨੂੰ ਦਿੱਤੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ : "ਧੀਆਂ ਨੂੰ ਅਸਮਾਨ ਦਿਓ, ਉਹ ਤਾਰਿਆਂ ਵਾਂਗ ਚਮਕਣਗੀਆਂ"

Punjab Vidhan Sabha Speaker Kultar Singh Sandhwan congratulates daughters across the world on Girl Child Day

ਕੋਟਕਪੂਰਾ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੌਮੀ ਬਾਲੜੀ ਦਿਵਸ ਮੌਕੇ 'ਤੇ ਦੁਨੀਆ ਭਰ ਦੀਆਂ ਸਾਰੀਆਂ ਧੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕੌਮੀ ਬਾਲੜੀ ਦਿਵਸ ਦੇ ਮੌਕੇ ਆਪਣੀ ਧੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ: "ਧੀਆਂ ਨੂੰ ਅਸਮਾਨ ਦਿਓ, ਉਹ ਤਾਰਿਆਂ ਵਾਂਗ ਚਮਕਣਗੀਆਂ"। ਸਾਰੀਆਂ ਧੀਆਂ ਨੂੰ ਕੌਮੀ ਬਾਲੜੀ ਦਿਵਸ ਦੀਆਂ ਵਧਾਈਆਂ, ਆਓ ਅਸੀਂ ਮਿਲ ਕੇ ਲੜਕੀਆਂ ਦੇ ਸੁਰੱਖਿਅਤ ਅਤੇ ਉੱਜਵਲ ਭਵਿੱਖ ਲਈ ਰਾਹ ਪੱਧਰਾ ਕਰੀਏ।
ਉਨ੍ਹਾਂ ਕਿਹਾ ਕਿ ਧੀਆਂ ਸਾਡੇ ਦੇਸ਼ ਦਾ ਮਾਣ ਹਨ ਅਤੇ ਇਹ ਹਰ ਮਾਤਾ-ਪਿਤਾ ਦਾ ਫਰਜ਼ ਹੋਣਾ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਤਾਂ ਜੋ ਉਹ ਕਿਸੇ ਵੀ ਖੇਤਰ ‘ਚ ਪਿੱਛੇ ਨਾ ਰਹਿਣ।