ਕੈਪਟਨ ਨੇ ਆਪਣੀਆਂ ਨਾਕਾਮੀਆਂ ਲੁਕੋਣ ਲਈ ਮੀਡੀਆ ਨੂੰ ਵਿਧਾਨ ਸਭਾ ਜਾਣ ਤੋਂ ਰੋਕਿਆ: ਸੁਖਬੀਰ ਬਾਦਲ
1 ਮਾਰਚ ਤੋਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ...
ਚੰਡੀਗੜ੍ਹ: 1 ਮਾਰਚ ਤੋਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ। ਪੰਜਾਬ ਵਿਧਾਨ ਸਭਾ ਵਿਚ ਮੀਡੀਆ ਕਰਮਚਾਰੀਆਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਹੈ। ਇਸਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁਛਿਆ ਹੈ ਕਿ ਜੇ ਮੀਡੀਆ ਦਿੱਲੀ ਤੋਂ ਸਸਦ ਦੀ ਕਾਰਵਾਈ ਦਾ ਪ੍ਰਸਾਰਣ ਕਰ ਸਕਦਾ ਹੈ, ਤਾਂ ਮੀਡੀਆ ਨੂੰ ਪੰਜਾਬ ਵਿਧਾਨ ਸਭਾ ਤੋਂ ਇਸ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ?
ਸੋਸ਼ਲ ਮੀਡੀਆ ‘ਤੇ ਸੁਖਬੀਰ ਬਾਦਲ ਨੇ ਫੇਸਬੁੱਕ ‘ਤੇ ਲਿਖਿਆ, “ਬਹੁਤ ਨਿੰਦਣਯੋਗ ਗੱਲ ਹੈ ਕਿ ਕਾਂਗਰਸ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਲੁਕੋਣ ਲਈ ਮੀਡੀਆ ਦਾ ਮੂੰਹ ਤਾਕਤ ਦੇ ਜ਼ੋਰ 'ਤੇ ਬੰਦ ਕਰ ਰਹੀ ਹੈ। ਵਿਧਾਨ ਸਭਾ ਤੋਂ ਬਜਟ ਸੈਸ਼ਨ ਦੇ ਪ੍ਰਸਾਰਣ ਦੀ ਮੀਡੀਆ ਨੂੰ ਆਗਿਆ ਦੇਣ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੱਜਣਾ ਨਹੀਂ ਚਾਹੀਦਾ। ਜੇ ਮੀਡੀਆ ਦਿੱਲੀ ਤੋਂ ਸੰਸਦ ਦੀ ਕਾਰਵਾਈ ਦਾ ਪ੍ਰਸਾਰਣ ਕਰ ਸਕਦਾ ਹੈ, ਤਾਂ ਉਸ ਨੂੰ ਪੰਜਾਬ ਵਿਧਾਨ ਸਭਾ ਤੋਂ ਇਸ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ?”
ਬਿਨਾਂ ਕੋਰੋਨਾ ਨੈਗੇਟਿਵ ਰਿਪੋਰਟ ਤੋਂ ਕਿਸੇ ਨੂੰ ਵੀ ਵਿਧਾਨ ਸਭਾ ਵਿਚ ਐਂਟਰੀ ਨਹੀਂ ਮਿਲੇਗੀ। ਇਹ ਰਿਪੋਰਟ ਹਰ ਇੱਕ ਨੂੰ ਨਾਲ ਲਾਜ਼ਮੀ ਰੱਖਣੀ ਹੋਵੇਗੀ। ਇਸ ਤੋਂ ਬਿਨਾਂ ਕਿਸੇ ਨੂੰ ਵੀ ਵਿਧਾਨ ਸਭਾ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।