ਕਿਸਾਨ ਜਥੇਬੰਦੀਆਂ ਨੇ ਟਿਕਰੀ ਬਾਰਡਰ 'ਤੇ ਦਿੱਲੀ ਪੁਲਿਸ ਦੇ ਪੋਸਟਰਾਂ ਨੂੰ  ਲੈ ਕੇ ਜਤਾਇਆ ਇਤਰਾਜ਼

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਜਥੇਬੰਦੀਆਂ ਨੇ ਟਿਕਰੀ ਬਾਰਡਰ 'ਤੇ ਦਿੱਲੀ ਪੁਲਿਸ ਦੇ ਪੋਸਟਰਾਂ ਨੂੰ  ਲੈ ਕੇ ਜਤਾਇਆ ਇਤਰਾਜ਼

image


ਪ੍ਰਦਰਸ਼ਨਕਾਰੀ ਅਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰ ਰਹੇ ਹਨ : ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ, 23 ਫ਼ਰਵਰੀ : ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੁਧ ਪ੍ਰਰਦਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਰਾਸ਼ਟਰੀ ਰਾਜਧਾਨੀ ਦੇ ਟਿਕਰੀ ਬਾਰਡਰ ਸਥਿਤੀ ਪ੍ਰਦਰਸ਼ਨ ਸਥਾਨਾਂ 'ਤੇ ਦਿੱਲੀ ਪੁਲਿਸ ਵਲੋਂ ਲਗਾਏ ਗਏ ਕਥਿਤ ਚਿਤਾਵਨੀ ਵਾਲੇ ਪੋਸਟਰਾਂ 'ਤੇ ਇਤਰਾਜ਼ ਪ੍ਰਗਟਾਇਆ ਹੈ | ਪੁਲਿਸ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਇਹ ਪੋਸਟਰ ਨਵੇਂ ਨਹੀਂ ਹਨ ਅਤੇ ਇਨ੍ਹਾਂ 'ਚ ਪ੍ਰਦਰਸ਼ਨਕਾਰੀਆਂ ਨੂੰ  ਸਿਰਫ਼ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ  ਰਾਸ਼ਟਰੀ ਰਾਜਧਾਨੀ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ | 
ਸੰਯੁਕਤ ਕਿਸਾਨ ਮੋਰਚਾ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਪੁਲਿਸ ਦੇ ਕਦਮ ਦਾ ਵਿਰੋਧ ਕਰਦਾ ਹੈ ਕਿਉਂਕਿ ਪ੍ਰਦਰਸ਼ਨਕਾਰੀ ਅਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰ ਰਹੇ ਹਨ ਅਤੇ ਕਿਸਾਨਾਂ ਤੋਂ ਸ਼ਾਂਤੀਪੂਰਣ ਅਪਣਾ ਪ੍ਰਦਰਸ਼ਨ ਜਾਰੀ ਰਖਣ ਦੀ ਅਪੀਲ ਕੀਤੀ | ਮੋਰਚੇ ਨੇ ਇਕ ਬਿਆਨ ਵਿਚ ਕਿਹਾ, ''ਦਿੱਲੀ ਪੁਲਿਸ ਨੇ ਟਿਕਰੀ ਬਾਰਡਰ ਦੇ ਪ੍ਰਦਰਸ਼ਨ ਸਥਲ 'ਤੇ ਕੁਝ ਪੋਸਟਰ ਲਗਾਏ ਹਨ ਜਿਨ੍ਹਾਂ ਵਿਚ ਕਿਸਾਨਾਂ ਨੂੰ  ਚਿਤਾਵਨੀ ਦਿਤੀ ਗਏ ਹੈ ਕਿ ਉਨ੍ਹਾਂ ਨੂੰ  ਇਹ ਇਲਾਕਾ ਖ਼ਾਲੀ ਕਰਨਾ ਹੋਵੇਗਾ | ਇਹ ਪੋਸਟਰ ਗ਼ਲਤ ਹਨ ਕਿਉਂਕਿ ਕਿਸਾਨ ਅਪਣੇ ਸੰਵਿਧਾਨਕ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ਼ਾਂਤੀਪੂਰਣ ਪ੍ਰਦਰਸ਼ਨ ਕਰ ਰਹੇ ਹਨ |'' ਬਿਆਨ ਵਿਚ ਕਿਹਾ ਗਿਆ, ''ਅਸੀਂ ਇਸ ਤਰ੍ਹਾਂ ਦੀਆਂ ਧਮਕੀਆਂ ਅਤੇ ਚਿਤਾਵਨੀਆਂ ਰਾਹੀਂ ਪ੍ਰਦਰਸ਼ਨ ਖ਼ਤਮ ਕਰਨ ਦੀਆਂ ਸਾਜ਼ਸ਼ਾਂ ਦਾ ਵਿਰੋਧ ਕਰਾਂਗੇ |'' 
ਪੋਸਟਰ ਵਿਚ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ  ਇਲਾਕਾ ਖ਼ਾਲੀ 
ਕਰਨ ਲਈ ਕੋਈ ਸਮੇਂ ਸੀਮਾ ਨਹੀਂ ਦਿਤੀ ਹੈ | 
ਦੂਜੇ ਪਾਸੇ, ਦਿੱਲੀ ਪੁਲਿਸ ਨੇ ਇਸ ਨੂੰ  ਸਾਧਾਰਣ ਪ੍ਰਕਿਰਿਆ ਦਸ ਰਹੀ ਹੈ | ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਪ੍ਰਦਰਸ਼ਨ ਸ਼ੁਰੂ ਹੋਣ 'ਤੇ ਸਰਹੱਦੀ ਇਲਾਕਿਆਂ ਵਿਚ ਇਹ ਪੋਸਟਰ ਲਗਾਏ ਗਏ ਸਨ | ਇਹ ਇਕ ਨਿਯਮਤ ਕਵਾਇਦ ਹੈ | ਪੁਲਿਸ ਨੇ ਪੋਸਟਰਾਂ ਰਾਹੀਂ ਉਨ੍ਹਾਂ ਨੂੰ  ਇਹ ਦਸਿਆ ਹੈ ਕਿ ਉਹ ਹਰਿਆਣਾ ਦੇ ਅਧਿਕਾਰ ਖੇਤਰ ਵਿਚ ਹਨ ਅਤੇ ਉਨ੍ਹਾਂ ਨੂੰ  ਗ਼ੈਰ ਕਾਨੂੰਨੀ ਢੰਗ ਰਾਹੀਂ ਰਾਸ਼ਟਰੀ ਰਾਜਧਾਨੀ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ |''    (ਪੀਈਆਈ)