ਕਸ਼ਮੀਰੀ ਵੱਖਵਾਦੀ ਆਗੂ ਆਸੀਆ ਅੰਦ੍ਰਾਬੀ ਵਿਰੁਧ ਅਤਿਵਦ ਦੇ ਦੋਸ਼ ਤੈਅ 

ਏਜੰਸੀ

ਖ਼ਬਰਾਂ, ਪੰਜਾਬ

ਕਸ਼ਮੀਰੀ ਵੱਖਵਾਦੀ ਆਗੂ ਆਸੀਆ ਅੰਦ੍ਰਾਬੀ ਵਿਰੁਧ ਅਤਿਵਦ ਦੇ ਦੋਸ਼ ਤੈਅ 

image


ਨਵੀਂ ਦਿੱਲੀ, 23 ਫ਼ਰਵਰੀ : ਐਨਆਈਏ ਨੇ ਮੰਗਲਵਾਰ ਨੂੰ  ਦਸਿਆ ਐਨਆਈਏ ਦੀ ਅਦਾਲਤ ਨੇ ਕਸ਼ਮੀਰੀ ਵੱਖਵਾਦੀ ਆਸੀਆ ਅੰਦ੍ਰਾਬੀ ਤੇ ਉਸ ਦੇ ਦੋ ਸਹਿਯੋਗੀਆਂ ਵਿਰੁਧ ਦੋਸ਼ ਤੈਅ ਕੀਤੇ ਹਨ | ਕਸ਼ਮੀਰੀ ਵੱਖਵਾਦੀ ਤੇ ਦੁਖਤਾਰਨ-ਏ-ਮਿਲਤ ਦੀ ਸੰਸਥਾਪਕ ਆਸੀਆ ਅੰਦ੍ਰਾਬੀ ਤੇ ਉਸ ਦੇ ਸਹਿਯੋਗੀਆਂ ਵਿਰੁਧ ਭਾਰਤ ਖ਼ਿਲਾਫ਼ ਯੁੱਧ ਛੇੜਣ, ਦੋਸ਼ਦ੍ਰੋਹ ਤੇ ਦੇਸ਼ 'ਚ ਅਤਿਵਾਦੀ ਸਾਜ਼ਸ਼ ਰਚਣ ਦੇ ਦੋਸ਼ਾਂ 'ਚ ਪਟਿਆਲਾ ਹਾਊਸ ਕੋਰਟ 'ਚ ਦੋਸ਼ ਤੈਅ ਕੀਤੇ ਹਨ | ਆਸੀਆ ਅੰਦ੍ਰਾਬੀ 'ਤੇ ਹਰ ਸਾਲ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਮੌਕੇ ਸ੍ਰੀਨਗਰ 'ਚ ਪਾਕਿਸਤਾਨੀ ਝੰਡਾ ਲਹਿਰਾਉਣ ਤੇ ਲਡਕੀਆਂ ਨੂੰ  ਸੁਰੱਖਿਆ ਬਲਾਂ ਵਿਰੁਧ ਵਿਰੋਧ-ਪ੍ਰਦਰਸ਼ਨ ਲਈ ਭਡਕਾਉਣ ਸਣੇ ਕਈ ਮਾਮਲੇ ਦਰਜ ਹਨ | ਇਸ ਤਰ੍ਹਾਂ ਹੀ ਇਕ ਵਾਰ 14 ਅਗਸਤ ਨੂੰ  ਆਸੀਆ ਨੇ ਭਡਕਾਊ ਬਿਆਨ ਦਿਤਾ ਸੀ ਤੇ ਕਿਹਾ ਸੀ ਕਿ ਉਸ ਲਈ ਲੋਕ ਜਾਂ ਤਾਂ ਮੁਸਲਮਾਨ ਹਨ ਜਾਂ ਫਿਰ ਕਾਫਿਰ | 56 ਸਾਲਾ ਆਸੀਆ ਅੰਦ੍ਰਾਬੀ ਨੂੰ  ਕਸ਼ਮੀਰ ਦੀ ਪਹਿਲੀ ਮਹਿਲਾ ਵੱਖਵਾਦੀ ਆਗੂ ਮੰਨਿਆ ਜਾਂਦਾ ਹੈ | ਆਸਿਆ ਮਹਿਲਾ ਸੰਗਠਨ ਦੁਖਤਰਾਨ-ਏ-ਮਿਲਤ ਦੀ ਸੰਸਥਾਪਕ ਹੈ | ਹਾਲਾਂਕਿ ਭਾਰਤ ਸਰਕਾਰ ਨੇ ਇਸ ਸੰਗਠਨ 'ਤੇ ਪਾਬੰਦੀ ਲਗਾਈ ਹੋਈ ਹੈ |    (ਪੀਟੀਆਈ)