ਨਹਿਰੂ ਯੁਵਾ ਕੇਂਦਰ ਵੱਲੋਂ ‘ਕੈਚ ਦਿ ਰੇਨ’ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿਨੋ-ਦਿਨ ਵਿਗੜਦਾ ਜਾ ਰਿਹਾ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ- ਨਿਤਿਆਨੰਦ ਯਾਦਵ

'Catch the Rain' awareness campaign by Nehru Youth Center

ਜਲੰਧਰ : ਨਹਿਰੂ ਯੁਵਾ ਕੇਂਦਰ ਜਲੰਧਰ ਦੇ ਜ਼ਿਲ੍ਹਾ ਯੂਥ ਅਫਸਰ ਨਿਤਿਆਨੰਦ ਯਾਦਵ ਦੀ ਸਰਪ੍ਰਸਤੀ ਹੇਠ ਜਲ-ਬਿਜਲੀ ਮੰਤਰਾਲੇ ਦੇ ਸਹਿਯੋਗ ਨਾਲ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੈਚ ਦਿ ਰੇਨ ਜਾਗਰੂਕਤਾ ਮੁਹਿੰਮ ਦਾ ਪੋਸਟਰ ਰਿਲੀਜ਼ ਕੀਤਾ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਨਿਤਿਆਨੰਦ  ਯਾਦਵ ਨੇ ਕਿਹਾ ਕਿ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਕਿ ਪਾਣੀ ਦਾ ਪੱਧਰ ਦਿਨੋ-ਦਿਨ ਵਿਗੜਦਾ ਜਾ ਰਿਹਾ ਹੈ ਅਤੇ ਦਿਨੋ ਦਿਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ, ਇਸ ਲਈ ਲੋਕਾਂ ਨੂੰ ਇਸ ਵਿਸ਼ੇ ਪ੍ਰਤੀ ਜਾਗਰੂਕ ਕਰਨ ਲਈ ਯੂਥ ਕਲੱਬਾਂ ਵੱਲੋਂ ਅਹਿਮ ਭੂਮਿਕਾ ਨਿਭਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੰਵੇਦਨਸ਼ੀਲ ਕਰਨ ਤੋਂ ਇਲਾਵਾ ਜਲ-ਬਿਜਲੀ ਮੰਤਰਾਲੇ ਵੱਲੋਂ ਚਲ ਰਹੇ ਪਾਣੀ ਦੀ ਬਚਤ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਲਾਭ ਵੀ ਲੈਣਾ ਚਾਹੀਦਾ ਹੈ।

ਮੀਂਹ ਦੇ ਪਾਣੀ ਦੇ ਬਚਾਅ ਅਤੇ ਉਸਦੀ ਸੰਭਾਲ ਲਈ ਜਾਗਰੂਕਤਾ ਮੁਹਿੰਮ ਜਲੰਧਰ ਦੇ ਹਰ ਬਲਾਕ ਵਿੱਚ ਸ਼ੁਰੂ ਕੀਤੀ ਜਾਵੇਗੀ। ਇਸ ਵਿੱਚ ਮੀਂਹ ਦੇ ਪਾਣੀ ਦੇ ਬਚਾਅ ਲਈ ਪੋਸਟਰ ਮੇਕਿੰਗ ਮੁਕਾਬਲੇ, ਕੰਧ ਚਿੱਤਰਕਾਰੀ, ਸਟਿੱਕਰ ਅਤੇ ਨੁੱਕੜ-ਨਾਟਕ ਕਰਵਾਏ ਜਾਣਗੇ। ਇਸ ਸਮੇਂ ਰਿਸ਼ਿਭ ਸਿੰਗਲਾ ਅਕਾਉਂਟੈਂਟ, ਨਹਿਰੂ ਯੁਵਾ ਵਲੰਟੀਅਰ ਪਰਵਿੰਦਰ ਸਿੰਘ, ਵਿਸ਼ਾਲ ਸਿੰਘ, ਸ਼ਿਵਾਨੀ, ਨਿਧੀ, ਰੇਨੂੰ ਬਾਲਾ, ਜਸਕਰਨ ਸਿੰਘ, ਸਵਿਤਾ, ਰੋਬਿਨ, ਮਨਕਰਨ, ਬਬੀਤਾ ਕਾਲੜਾ , ਵੰਦਨਾ ਆਦਿ ਸ਼ਾਮਲ ਸਨ।