ਪੰਜਾਬ ਪੁਲਿਸ ਨੇ ਚੋਰੀ ਦੇ 7 ਮੋਟਰਸਾਇਕਲਾਂ ਸਮੇਤ ਕੀਤਾ ਇਕ ਕਾਬੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਅਲੀ ਨੰਬਰ ਪਲੇਟਾਂ ਲਾ ਕੇ ਅੱਗੇ ਵੇਚਦਾ ਸੀ... 

Kissan

ਚੰਡੀਗੜ੍ਹ: ਪ੍ਰੈੱਸ ਕਾਨਫਰੰਸ ਦੌਰਾਨ ਡੀ. ਸੁਡਰਵਿਲੀ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇੰਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਨੂੰ ਉਸ ਵਕਤ ਸਫਲਤਾ ਹਾਸਲ ਹੋਈ, ਜਦੋਂ ਸਬ ਥਾਣੇਦਾਰ ਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਅਬੋਹਰ ਰੋਡ ਬਾਈਪਾਸ ਮੋਜੂਦ ਸੀ ਤਾਂ ਮਿਲੀ ਇਤਲਾਹ ਅਨੁਸਾਰ  ਸ਼ਮਸ਼ੇਰ ਸਿੰਘ ਉਰਫ ਸ਼ੰਮਾ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਭੁੱਲਰ ਨੂੰ ਇੱਕ ਚੋਰੀ ਕੀਤਾ ਸਪਲੈਂਡਰ ਮੋਟਰਸਾਇਕਲ ਸਮੇਤ ਕਾਬੂ ਕੀਤਾ ਗਿਆ।

ਇਸ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਸ਼ਮਸ਼ੇਰ ਸਿੰਘ ਉਰਫ ਸ਼ੰਮਾ ਉੱਕਤ ਜੋ ਮੋਟਰਸਾਇਕਲ ਚੋਰੀ ਕਰਕੇ ਉਹਨਾ ਦੀਆਂ ਨੰਬਰ ਪਲੇਟਾਂ ਬਦਲ ਕੇ ਭੋਲੇ ਭਾਲੇ ਲੋਕਾਂ ਨੂੰ ਇਹ ਗੱਲ ਕਹਿ ਕੇ 4000/5000 ਰੁਪਏ ਵਿੱਚ ਵੇਚ ਦਿੰਦਾ ਸੀ ਕਿ ਉਹ ਮੋਟਰਸਾਇਕਲ ਦੀ ਆਰ.ਸੀ. ਅਤੇ ਹੋਰ ਕਾਗਜਾਤ ਪੂਰੇ ਕਰਕੇ ਬਾਅਦ ਵਿੱਚ ਦੇ ਦੇਵੇਗਾ ਅਤੇ ਇਸ ਤਰ੍ਹਾਂ ਇਹਨਾਂ ਪੈਸਿਆਂ ਨਾਲ ਉਹ ਆਪਣੇ ਨਸ਼ੇ ਦੀ ਪੂਰਤੀ ਕਰ ਲੈਂਦਾ ਸੀ।

ਦੋਸ਼ੀ ਸ਼ਮਸ਼ੇਰ ਸਿੰਘ ਉੱਕਤ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕਰਨ ਤੇ ਉਸ ਨੇ ਦੱਸਿਆ ਕਿ ਉਸਨੇ ਕੁੱਝ ਮੋਟਰਸਾਇਕਲ ਮਨਦੀਪ ਸਿੰਘ ਉਰਫ ਪੈਡੀ ਪੁੱਤਰ ਮੀਰਾ ਸਿੰਘ ਵਾਸੀ ਪਿੰਡ ਦੋਦਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਵੇਚੇ ਹਨ, ਜਿਸਤੇ ਦੋਸ਼ੀ ਮਨਦੀਪ ਸਿੰਘ ਉਰਫ ਪੈਡੀ ਉੱਕਤ ਨੂੰ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ। ਤਫਤੀਸ਼ ਦੌਰਾਨ ਦੋਸ਼ੀ ਸ਼ਮਸ਼ੇਰ ਸਿੰਘ ਉੱਕਤ ਪਾਸੋਂ ਜਾਅਲੀ ਤਿਆਰ ਕੀਤੀਆਂ ਨੰਬਰਾਂ ਪਲੇਟਾਂ ਬਰਾਮਦ ਹੋਈਆਂ ਹਨ।

ਦੌਰਾਨੇ ਪੁੱਛ-ਗਿੱਛ ਦੋਸ਼ੀ ਸ਼ਮਸ਼ੇਰ ਸਿੰੰਘ ਉਰਫ ਸ਼ੰਮਾ ਉੱਕਤ ਨੇ ਦੱਸਿਆ ਕਿ ਉਸਨੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਤੋਂ 03 ਮੋਟਰਸਾਇਕਲ, ਐਚ.ਡੀ.ਐਫ.ਸੀ ਬੈਂਕ ਦਾਣਾ ਮੰਡੀ, ਸ੍ਰੀ ਮੁਕਤਸਰ ਸਾਹਿਬ ਤੋਂ 02 ਮੋਟਰਸਾਇਕਲ, ਨਾਕਾ ਨੰਬਰ 04 ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ ਤੋਂ 01 ਮੋਟਰ ਸਾਇਕਲ ਅਤੇ ਡੀ.ਸੀ ਦਫਤਰ, ਸ੍ਰੀ ਮੁਕਤਸਰ ਸਾਹਿਬ ਤੋਂ 01 ਮੋਟਰਸਾਇਕਲ, ਚੋਰੀ ਕੀਤੇ ਸਨ, ਜੋ ਪੁਲਿਸ ਵੱਲੋਂ ਹੁਣ ਤੱਕ ਕੁੱਲ 07 ਮੋਟਰਸਾਇਕਲ ਬ੍ਰਾਮਦ ਕਰਵਾਏ ਜਾ ਚੁੱਕੇ ਹਨ।   ਸ਼ਮਸ਼ੇਰ ਸਿੰਘ ਉਰਫ ਸ਼ੰਮਾ ਪਾਸੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।