ਦੋ ਦਿਨਾਂ ਦੀ ਰਾਹਤ ਤੋਂ ਬਾਅਦ ਮੁੜ ਫਿਰ ਵਧੀਆਂ ਪਟਰੌਲ- ਡੀਜ਼ਲ ਦੀਆਂ ਕੀਮਤਾਂ

ਏਜੰਸੀ

ਖ਼ਬਰਾਂ, ਪੰਜਾਬ

ਦੋ ਦਿਨਾਂ ਦੀ ਰਾਹਤ ਤੋਂ ਬਾਅਦ ਮੁੜ ਫਿਰ ਵਧੀਆਂ ਪਟਰੌਲ- ਡੀਜ਼ਲ ਦੀਆਂ ਕੀਮਤਾਂ

image


ਨਵੀਂ ਦਿੱਲੀ, 23 ਫ਼ਰਵਰੀ : ਸਰਕਾਰੀ ਤੇਲ ਕੰਪਨੀਆਂ ਵਲੋਂ ਅੱਜ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ | ਦੋ ਦਿਨਾਂ ਦੀ ਥੋੜੀ ਰਾਹਤ ਮਿਲਣ ਤੋਂ ਬਾਅਦ ਫਿਰ ਤੋਂ ਡੀਜ਼ਲ ਦੀ ਕੀਮਤ 35 ਤੋਂ 38 ਪੈਸੇ ਵੱਧ ਗਈ ਹੈ | ਇਸ ਦੇ ਨਾਲ ਹੀ ਪਟਰੌਲ ਦੀ ਕੀਮਤ 34 ਤੋਂ 35 ਪੈਸੇ ਵਧ ਗਈ ਹੈ | ਦਿੱਲੀ, ਮੁੰਬਈ, ਚੇੱਨਈ, ਕੋਲਕਾਤਾ ਵਿਚ ਪਟਰੌਲ ਦੀਆਂ ਕੀਮਤਾਂ 90 ਰੁਪਏ ਤੋਂ ਉੱਪਰ ਪਹੁੰਚ ਗਈਆਂ ਹਨ | ਦਿੱਲੀ ਤੇ ਮੁੰਬਈ ਵਿਚ ਪਟਰੌਲ ਦੀਆਂ ਕੀਮਤਾਂ ਹੁਣ ਤਕ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ | ਇਨ੍ਹਾਂ ਦੋਵਾਂ ਸਹਿਰਾਂ ਵਿਚ ਪਟਰੌਲ ਦੀ ਕੀਮਤ ਅਪਣੇ ਉੱਚੇ ਪੱਧਰ 'ਤੇ ਹੈ | ਦਿੱਲੀ ਵਿਚ ਪਟਰੌਲ ਦੀ ਕੀਮਤ 90.93 ਰੁਪਏ ਤੇ ਡੀਜ਼ਲ ਦੀ ਕੀਮਤ 81.32 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ |     (ਪੀਟੀਆਈ)