ਮਸ਼ਹੂਰ ਪੰਜਾਬੀ ਗਾਇਕ 'ਸਰਦੂਲ ਸਿਕੰਦਰ' ਦੇ ਦੇਹਾਂਤ ਮਗਰੋਂ ਰਾਜਸੀ ਨੇਤਾਵਾਂ ਨੇ ਜਤਾਇਆ ਦੁੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਸ਼ਹੂਰ ਪੰਜਾਬੀ ਗਾਇਕ 'ਸਰਦੂਲ ਸਿਕੰਦਰ ਦੇ ਦੇਹਾਂਤ ਮਗਰੋਂ ਰਾਜਸੀ ਨੇਤਾਵਾਂ ਨੇ ਦੁੱਖ ਜਤਾਇਆ ਹੈ।

Sardul Sikandar'

ਚੰਡੀਗੜ੍ਹ: ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਨੇ 60 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਏ। ਉਹ ਬਿਮਾਰ ਚੱਲ ਰਹੇ ਸੀ ਤੇ ਫੌਰਟਿਸ ਹਸਪਤਾਲ ਵਿੱਚ ਦਾਖਲ ਸਨ। ਕੁਝ ਸਮੇਂ ਪਹਿਲਾ ਹੀ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਸੀ। ਉਹ ਪਿਛਲੇ ਡੇਢ ਮਹੀਨੇ ਤੋਂ ਮੁਹਾਲੀ ਦੇ ਫੇਜ਼ 8 ਵਿਖੇ ਫੋਰਟਿਸ 'ਚ ਦਾਖ਼ਲ ਸਨ। ਕੋਰੋਨਾ ਕਾਰਨ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ। ਮਸ਼ਹੂਰ ਪੰਜਾਬੀ ਗਾਇਕ 'ਸਰਦੂਲ ਸਿਕੰਦਰ ਦੇ ਦੇਹਾਂਤ ਮਗਰੋਂ ਰਾਜਸੀ ਨੇਤਾਵਾਂ ਨੇ ਦੁੱਖ ਜਤਾਇਆ ਹੈ। 

ਕੈਪਟਨ ਅਮਰਿੰਦਰ ਸਿੰਘ ਦਾ ਟਵੀਟ 
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ,'ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸੰਗੀਤ ਦੀ ਦੁਨੀਆ ਨੂੰ ਵੱਡਾ ਘਾਟਾ ਪਿਆ ਹੈ। ਉਹ ਪਿਛਲੇ ਦਿਨੀਂ ਹੀ ਕੋਵਿਡ-19 ਪੌਜ਼ਿਟਿਵ ਪਾਏ ਗਏ ਸਨ ਤੇ ਜੇਰੇ ਇਲਾਜ ਸਨ। ਉਨ੍ਹਾਂ ਦੀ ਪੰਜਾਬੀ ਸੰਗੀਤ ਨੂੰ ਦੇਣ ਬਹੁਤ ਵੱਡੀ ਹੈ ਜੋ ਸਦਾ ਸਾਡੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਮੇਰੀਆਂ ਅਰਦਾਸਾਂ ਸਿਕੰਦਰ ਜੀ ਦੇ ਪਰਿਵਾਰ ਦੇ ਨਾਲ ਹਨ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ।'

ਸੁਖਬੀਰ ਬਾਦਲ ਦਾ ਟਵੀਟ
ਸੁਖਬੀਰ ਬਾਦਲ ਨੇ ਟਵੀਟ ਕਰ ਕਿਹਾ, 'ਪੰਜਾਬੀ ਸੰਗੀਤ ਜਗਤ ਦੇ ਸ਼ਾਹਸਵਾਰ ਗਾਇਕ, ਸਰਦੂਲ ਸਿਕੰਦਰ ਜੀ ਦੇ ਦਿਹਾਂਤ ਬਾਰੇ ਜਾਣ ਕੇ ਦੁੱਖ ਲੱਗਿਆ। ਇਸ ਦੁੱਖ ਦੁਖਦਾਈ ਘੜੀ ਵਿੱਚ ਸਿਕੰਦਰ ਪਰਿਵਾਰ ਅਤੇ ਦੁਨੀਆ ਭਰ 'ਚ ਵਸਦੇ ਉਨ੍ਹਾਂ ਦੇ ਚਾਹੁਣ ਵਾਲਿਆਂ ਨਾਲ ਮੈਂ ਦੁੱਖ ਸਾਂਝਾ ਕਰਦਾ ਹਾਂ। ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ 'ਚ ਸਦੀਵੀ ਨਿਵਾਸ ਬਖਸ਼ਣ।'

ਪਰਨੀਤ ਕੌਰ ਦਾ ਟਵੀਟ
ਪਰਨੀਤ ਕੌਰ ਨੇ ਟਵੀਟ ਕਰ ਕਿਹਾ, 'ਪ੍ਰਸਿੱਧ ਪੰਜਾਬੀ ਗਾਇਕ ਅਤੇ ਸੰਗੀਤ ਜਗਤ ਦੀ ਮਹਾਨ ਸਖਸ਼ੀਅਤ ਸਰਦੂਲ ਸਿਕੰਦਰ ਜੀ ਦੇ ਦੇਹਾਂਤ ਬਾਰੇ ਸੁਣਕੇ ਬਹੁਤ ਦੁੱਖ ਹੋਇਆ। ਉਨ੍ਹਾਂ ਦੀ ਮੌਤ ਨੇ ਪੰਜਾਬੀ ਸੰਗੀਤ ਜਗਤ ਅਤੇ ਵਿਸ਼ਵ ਭਰ ਦੇ ਲੱਖਾਂ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਮੇਰੀਆਂ ਪ੍ਰਾਥਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ। ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।'

ਆਮ ਆਦਮੀ ਪਾਰਟੀ ਪੰਜਾਬ 
ਆਮ ਆਦਮੀ ਪਾਰਟੀ ਪੰਜਾਬ ਵੱਲੋਂ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਕਿਹਾ ਕਿ ਸੁਰੀਲੀ ਆਵਾਜ਼ ਦੇ ਮਾਲਕ ਅਤੇ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਸਾਡੇ ਵਿੱਚ ਨਹੀਂ ਰਹੇ। ਲੰਮੇ ਸਮੇਂ ਤੋਂ ਸਿਹਤ ਖ਼ਰਾਬ ਰਹਿਣ ਕਾਰਨ ਅੱਜ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਸਰਦੂਲ ਸਿਕੰਦਰ ਦੁਨੀਆਂ ਭਰ 'ਚ ਪੰਜਾਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਅਮਰ ਰਹਿਣਗੇ।  ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਵਿਜੈ ਇੰਦਰ ਸਿੰਗਲਾ 
ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਜੀ ਦੇ ਦੇਹਾਂਤ ਬਾਰੇ ਸੁਣਕੇ ਬਹੁਤ ਦੁੱਖ ਲੱਗਿਆ। ਉਨ੍ਹਾਂ ਦਾ ਦੇਹਾਂਤ ਪੰਜਾਬੀ ਫਿਲਮ ਤੇ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਸ ਔਖੀ ਘੜੀ 'ਚ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਹੌਂਸਲਾ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ।

ਹਰਸਿਮਰਤ ਕੌਰ ਬਾਦਲ ਦਾ ਟਵੀਟ
'ਸੁਰਾਂ ਦੇ ਸਿਕੰਦਰ', ਪੰਜਾਬੀ ਗਾਇਕੀ ਦੇ ਅਨਮੋਲ ਹੀਰੇ ਸਰਦੂਲ ਸਿਕੰਦਰ ਜੀ ਦੇ ਦਿਹਾਂਤ ਦਾ ਅਮਰ ਨੂਰੀ ਜੀ, ਉਨ੍ਹਾਂ ਦੇ ਬੱਚੇ ਅਲਾਪ ਤੇ ਸਾਰੰਗ, ਅਤੇ ਚਾਹੁਣ ਵਾਲਿਆਂ ਨਾਲ ਮੈਂ ਦੁੱਖ ਦਾ ਪ੍ਰਗਟਾਵਾ ਕਰਦੀ ਹਾਂ। ਪੰਜਾਬੀ ਸੰਗੀਤ 'ਚ ਪਾਏ ਬੇਮਿਸਾਲ ਯੋਗਦਾਨ ਲਈ ਦੁਨੀਆ ਭਰ ਦੇ ਪੰਜਾਬੀ ਉਨ੍ਹਾਂ ਨੂੰ ਸਦਾ ਸਤਿਕਾਰ ਨਾਲ ਯਾਦ ਕਰਦੇ ਰਹਿਣਗੇ।

ਮਨਜਿੰਦਰ ਸਿਰਸਾ ਦਾ ਟਵੀਟ 
ਸਰਦੂਲ ਸਿਕੰਦਰ ਜੀ ਦੇ ਬੇਵਕਤ ਚਲਾਣੇ 'ਤੇ ਦੁੱਖ ਪ੍ਰਗਟ ਕਰਦਾ ਹਾਂ। ਉਨ੍ਹਾਂ ਦੀ ਸੁਰੀਲੀ ਆਵਾਜ਼ ਅਤੇ ਰੁਹਾਨੀ ਪੇਸ਼ਕਾਰੀ ਨੂੰ ਸਦਾ ਯਾਦ ਕੀਤਾ ਜਾਵੇਗਾ। ਵਾਹਿਗੁਰੂ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖਸ਼ਣ।

ਸਿਵਲ ਐਵੀਏਸ਼ਨ ਮੰਤਰੀ ਨੇ ਵੀ ਕੀਤਾ ਟਵੀਟ