ਠੇਕੇਦਾਰ ਕਟਾਰੀਆ ਦੇ ਪਰਵਾਰ ਲਈ ਨਿਆ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਵੱਲੋ ਰੋਸ ਮਾਰਚ
ਫਰੀਦਕੋਟ ਦੇ ਆਪਣੇ ਬੱਚਿਆ ਸਮੇਤ ਖੁਦਕਸ਼ੀ ਕਰ ਗਏ ਠੇਕੇਦਾਰ ਕਰਨ ਕਟਾਰੀਆ...
ਗਿੱਦੜਬਾਹਾ: ਫਰੀਦਕੋਟ ਦੇ ਆਪਣੇ ਬੱਚਿਆ ਸਮੇਤ ਖੁਦਕਸ਼ੀ ਕਰ ਗਏ ਠੇਕੇਦਾਰ ਕਰਨ ਕਟਾਰੀਆ ਦੇ ਪਰਿਵਾਰਕ ਮੈਂਬਰਾਂ ਨੂੰ ਨਿਆ ਦੇਣ ਦੀ ਮੰਗ ਕਰਦਿਆ ਅੱਜ ਗਿੱਦੜਬਾਹਾ ਚ ਮਾਰਚ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਚ ਸ਼ਹਿਰ ਵਾਸੀ ਪਹੁੰਚੇ ਅਤੇ ਕਟਾਰੀਆ ਪਰਿਵਾਰ ਨੂੰ ਨਿਆ ਦੇਣ ਦੀ ਮੰਗ ਕੀਤੀ।
ਵਰਨਣਯੋਗ ਹੈ ਕਿ ਕਰਨ ਕਟਾਰੀਆ ਨੇ ਆਪਣੇ ਖੁਦਕਸ਼ੀ ਨੋਟ ਵਿਚ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਲੇ ਡੰਪੀ ਵਿਨਾਇਕ ਨੂੰ ਜਿੰਮੇਵਾਰ ਠਹਿਰਾਇਆ ਸੀ ਅਤੇ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਪਰ ਗਿਰਫਤਾਰੀ ਨਹੀਂ ਹੋਈ।
ਬੀਤੇ ਦਿਨੀ ਹਸਪਤਾਲ ਚ ਇਲਾਜ ਹੋਸ ਚ ਆਈ ਕਰਨ ਕਟਾਰੀਆ ਦੀ ਪਤਨੀ ਨੇ ਵੀ ਐਸ ਐਸ ਪੀ ਨੂੰ ਲਿਖਤੀ ਬਿਆਨ ਦਿੰਦਿਆ ਇਸ ਮਾਮਲੇ ਚ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਸਦੇ ਸਾਲੇ ਡੰਪੀ ਵਿਨਾਇਕ ਨੰ ਜਿੰਮੇਵਾਰ ਦੱਸਿਆ ਸੀ। ਅੱਜ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋ ਨੇ ਕਿਹਾ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ । ਉਹਨਾਂ ਕਿਹਾ ਕਿ ਵਿਧਾਇਕ ਅਤੇ ਉਸਦੇ ਸਾਲੇ ਵੱਲੋ ਆਮ ਲੋਕਾਂ ਨਾਲ ਅਜਿਹੇ ਧਕੇ ਕੀਤੇ ਜਾ ਰਹੇ ਹਨ।