ਕਰੋਨਾ ਮਹਾਮਾਰੀ ਕਰਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ ਸਰਕਾਰੀ ਸਕੂਲਾਂ ਵਿੱਚ ਕਿਤੇ ਨੋਡਲ ਅਫਸਰ ਤੈਨਾਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਹਰ ਇਕ ਸਕੂਲ ਵਿੱਚ ਹੋਣਗੇ ਨੋਡਲ ਤੈਨਾਤ 

Punjab School

ਚੰਡੀਗੜ੍ਹ: ਕਰੋਨਾ ਮਹਾਮਾਰੀ ਪੂਰੇ ਵਿਸ਼ਵ ਵਿੱਚ ਫੈਲ ਚੁੱਕੀ ਬਿਮਾਰੀ ਹੈ। ਇਸ ਮਹਾਂਮਾਰੀ ਕਰਕੇ ਪੂਰੇ ਵਿਸ਼ਵ ਵਿੱਚ ਲਾਕਡੋਨ ਹੋਏ ਸਨ। ਤੇ ਵਪਾਰ ਵੀ ਬੰਦ ਹੋ ਗਏ ਸਨ ਤੇ ਕਝ ਸਮੇਂ ਬਾਅਦ ਇਸ ਮਹਾਮਾਰੀ ਨਾਲ ਲੜਨ ਦੀ ਦਵਾਈਆਂ ਵੀ ਦੇਸ਼ਾਂ ਵਿੱਚ ਬਣੀਆਂ ਤੇ ਉਸ ਦਾ ਅਸਰ ਵੀ ਦੇਖਣ ਮਿਲਿਆਂ।

ਹੋਲੀ ਹੋਲੀ ਵਪਾਰ ਵੀ ਖੁੱਲਣੇ ਸ਼ੁਰੂ ਹੋ ਗਏ ਸਨ ਤੇ ਹੁਣ ਇਕ ਵਾਰ ਫਿਰ ਮਹਾਰਾਸ਼ਟਰ ਵਿੱਚ ਹਰ ਰੋਜ ਤਕਰੀਬਨ ਪੰਜ ਹਜ਼ਾਰ ਦੇ ਕਰੋਨਾ ਕੇਸ ਆ ਰਹੇ ਹਨ ਤੇ ਮਹਾਰਾਸ਼ਟਰ ਸਰਕਾਰ ਵੱਲੋਂ ਦੁਬਾਰਾ ਲਾਕਡਾਊਨ ਲਗਾਉਣ ਦੀ ਨੋਬਤ ਤੱਕ ਆ ਗਈ ਹੈ। ਇਸ ਤਰ੍ਹਾਂ ਪੰਜਾਬ ਵਿੱਚ ਦੁਬਾਰਾ ਕਰੋਨਾ ਦੇ ਕੇਸ ਆਉਣੇ ਸ਼ੁਰੂ ਹੋ ਗਏ ਹਨ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕਿ ਹਰ ਇਕ ਸਰਕਾਰੀ ਸਕੂਲ ਵਿੱਚ ਨੋਡਲ ਅਫਸਰ ਤੈਨਾਤ ਕਿਤੇ ਗਏ ਹਨ। 

ਇਹ ਅਫਸਰ ਬੱਚਿਆਂ ਨੂੰ ਸੈਨਾਟਾਈਜਰ ਮਾਸਕ ਡਿਸਟੈਂਸ ਦਾ ਧਿਆਨ ਦੇਣਗੇ ਜਦ ਸਰਕਾਰੀ ਸਕੂਲ ਦੇ ਨੋਡਲ ਅਫਸਰ ਨਾਲ ਗੱਲਬਾਤ ਕੀਤੀ ਤਾਂ ਇਨਾ ਦਾ ਕਹਿਣਾ ਸੀ ਜੋ ਪੰਜਾਬ ਸਰਕਾਰ ਵੱਲੋਂ ਗਾਈਡਨੈਸ ਆਈਆਂ ਹਨ ਉਸ ਦੀ ਪਾਲਣਾ ਕਰ ਰਹੇ ਹਾਂ ਤੇ ਹਰ ਇਕ ਬੱਚੇ ਨੂੰ ਮਾਸਕ ਸੈਨਾਟਾਈਜਰ ਡਿਸਟੈਂਸ ਦਾ ਜਾਗਰੂਕ ਕਰ ਰਹੇ ਹਨ ਸਕੂਲ ਛੁੱਟੀ ਸਮੇ ਇਕਠ ਬਾਰੇ ਕਿਹਾ ਕਿ ਅਸੀਂ ਲਾਈਨ ਵਾਰ ਸਕੂਲ ਵਿੱਚੋ ਬਾਹਰ ਕੱਢ ਰਹੇ ਹਾਂ।