ਪਿੰਡ ਬਨਭੌਰਾ ਵਿਖੇ ਪ੍ਰਵਾਸੀ ਭਾਰਤੀਆਂ ਨੇ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਦਾ ਕੀਤਾ ਸਨਮਾਨ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਬਨਭੌਰਾ ਵਿਖੇ ਪ੍ਰਵਾਸੀ ਭਾਰਤੀਆਂ ਨੇ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਦਾ ਕੀਤਾ ਸਨਮਾਨ

image


ਹੱਟ ਵਾਲੇ ਰਾਮ ਸਿੰਘ ਰਾਣਾ ਦਾ ਕੀਤਾ ਸਨਮਾਨ

ਅਮਰਗੜ੍ਹ 23 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ, ਮਨਜੀਤ ਸਿੰਘ ਸੋਹੀ): ਕੇਂਦਰ ਸਰਕਾਰ ਵਲੋਂ ਕਿਸਾਨਾਂ 'ਤੇ ਥੋਪੇ ਗਏ ਕਾਲੇ ਕਾਨੂੰਨਾਂ ਵਿਰੁਧ ਦਿੱਲੀ ਦੀ ਸਰਹੱਦ 'ਤੇ ਲੜੇ ਗਏ ਲੰਮਾ ਸਮਾਂ ਕਿਸਾਨੀ ਸੰਘਰਸ਼ ਦੌਰਾਨ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਵੀ ਆਏ ਜਿਸ ਵਿਚ ਕਿਸਾਨਾਂ ਨੂੰ  ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ | ਕਿਸਾਨਾਂ ਦਾ ਦਰਦ ਸਮਝਦੇ ਹੋਏ ਕਿਸਾਨੀ ਨੂੰ  ਬਚਾਉਣ ਲਈ ਲੜੇ ਜਾ ਰਹੇ ਸੰਘਰਸ਼ ਦੌਰਾਨ ਕਿਸਾਨਾਂ ਲਈ ਵੱਡਾ ਯੋਗਦਾਨ ਪਾਉਣ ਵਾਲੇ ਰਾਮ ਸਿੰਘ ਰਾਣਾ ਗੋਲਡਨ ਹੱਟ ਵਾਲਿਆਂ ਵਲੋਂ ਕਿਸਾਨਾਂ ਲਈ ਲੰਗਰਾਂ ਦਾ ਪ੍ਰਬੰਧ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਨਹਾਉਣ ਧੋਣ ਲਈ ਬਾਥਰੂਮਾਂ ਦਾ ਪ੍ਰਬੰਧ ਕਰ ਅਪਣੇ ਗੋਲਡਨ ਹੱਟ ਦੇ ਸਾਰੇ ਦਰਵਾਜ਼ੇ ਖੋਲ੍ਹ ਦਿਤੇ ਸਨ ਜਿਸ ਨੂੰ  ਦੇਖਦਿਆਂ ਸਰਕਾਰਾਂ ਵਲੋਂ ਗੋਲਡਨ ਹੱਟ ਦਾ ਭਾਰੀ ਨੁਕਸਾਨ ਕੀਤਾ ਗਿਆ ਉਥੇ ਹੀ ਕਿਸਾਨਾਂ ਵਲੋਂ ਕਿਸਾਨੀ ਸੰਘਰਸ਼ ਖ਼ਤਮ ਹੁੰਦਿਆਂ ਹੀ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਦੀ ਸਹਾਇਤਾ ਲਈ ਅੱਗੇ ਆਏ ਪੰਜਾਬ ਦੇ ਕਿਸਾਨਾਂ ਵਲੋਂ ਅਤੇ ਪ੍ਰਵਾਸੀ ਭਾਰਤੀਆਂ ਵਲੋਂ ਗੋਲਡਨ ਹੱਟ ਢਾਬੇ ਨੂੰ  ਦੁਬਾਰਾ ਲੀਹ 'ਤੇ ਲਿਆਉਣ ਲਈ ਪ੍ਰਵਾਸੀ ਭਾਰਤੀਆਂ ਅਤੇ ਪੰਜਾਬ ਦੇ ਕਿਸਾਨਾਂ ਵਲੋਂ ਵੱਡੀ ਪੱਧਰ 'ਤੇ ਮਦਦ ਕੀਤੀ ਜਾ ਰਹੀ ਹੈ | ਇਸੇ ਲੜੀ ਤਹਿਤ ਬਨਭੌਰਾ ਤੋਂ ਕੈਨੇਡਾ ਵਿਚ ਡਬਲਿਊ ਆਰ.ਵੀ ਗਰੁਪ, ਏ.ਬੀ.ਐਸ ਗਰੁਪ, ਐਨ.ਐਮ.ਟੀ ਗਰੁਪ, ਸੰਘਾ ਹੋਲਡਿੰਗ ਟਰੱਕ ਅਪਰੇਟਰ ਗਰੁਪ ਵਲੋਂ ਪੰਜ ਲੱਖ ਰੁਪਏ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ |
ਪਿੰਡ ਬਨਭੌਰਾ ਦੇ ਪ੍ਰਵਾਸੀ ਭਾਰਤੀਆਂ ਵਲੋਂ ਦਿਤੇ ਗਏ ਸਨਮਾਨ ਲਈ ਰਾਮ ਸਿੰਘ ਰਾਣਾ ਵਲੋਂ ਪ੍ਰਵਾਸੀ ਭਾਰਤੀਆਂ ਦਾ ਧਨਵਾਦ ਕੀਤਾ ਗਿਆ | ਇਸ ਮੌਕੇ ਪਿੰਡ ਵਾਸੀ ਅਤੇ ਦੂਰੋਂ ਨੇੜਿਉਂ ਪਹੁੰਚੇ ਸਾਰੇ ਹੀ ਪਤਵੰਤਿਆਂ ਨੂੰ  ਜਸਬੀਰ ਸਿੰਘ ਜੱਸੀ ਸੇਖੋਂ ਵਲੋਂ ਜੀ ਆਇਆਂ ਆਖਿਆ ਗਿਆ | ਇਸ ਮੌਕੇ ਹਰਕੇਸ਼ ਸਿੰਘ ਸੋਹੀ, ਭਿੰਦਰ ਸਿੰਘ ਸੋਹੀ, ਨੀਟੂ ਸੋਹੀ, ਗੁਰਦੇਵ ਸਿੰਘ ਅਟਵਾਲ ਐਡਮਿਟਨ ਕੈਨੇਡਾ, ਸਵਰਨਜੀਤ ਸਿੰਘ ਐਮ ਡੀ ਦਸਮੇਸ਼ ਮਕੈਨੀਕਲ ਵਰਕਸ ਅਮਰਗੜ੍ਹ, ਕਲਵਿੰਦਰ ਸਿੰਘ ਗੋਗੀ ਬਨਭੋਰਾ, ਸਤਵੀਰ ਸਿੰਘ ਬਨਭੌਰਾ, ਮਾਸਟਰ ਮਨਜੀਤ ਸਿੰਘ ਭੁੱਲਰਾਂ, ਮਨਿੰਦਰ ਸਿੰਘ ਮਨੀ, ਭੁਪਿੰਦਰ ਸਿੰਘ ਭਿੰਦਾ, ਰਣਜੀਤ ਸਿੰਘ, ਬਲਵਿੰਦਰ ਸਿੰਘ,ਅਵਤਾਰ ਸਿੰਘ, ਨੇਤਰ ਸਿੰਘ, ਕੁਲਵਿੰਦਰ ਕੌਰ, ਬਲਵੀਰ ਕੌਰ, ਰਣਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਪਤਵੰਤੇ ਆਦਿ ਹਾਜ਼ਰ ਸਨ |
ਫੋਟੋ 23-10