ਦੇਸ਼ ਵਿਚ ਕੋਰੋਨਾ ਦੇ 15,102 ਨਵੇਂ ਮਾਮਲੇ ਆਏ ਸਾਹਮਣੇ, 278 ਮੌਤਾਂ
ਦੇਸ਼ ਵਿਚ ਕੋਰੋਨਾ ਦੇ 15,102 ਨਵੇਂ ਮਾਮਲੇ ਆਏ ਸਾਹਮਣੇ, 278 ਮੌਤਾਂ
image
ਨਵੀਂ ਦਿੱਲੀ, 23 ਫ਼ਰਵਰੀ : ਦੇਸ਼ 'ਚ ਇਕ ਦਿਨ ਵਿਚ ਕੋਰੋਨਾ ਦੇ 15,102 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵਧ ਕੇ 4,28,67,031 ਹੋ ਗਈ | ਪਿਛਲੇ 17 ਦਿਨਾਂ ਤੋਂ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਇਕ ਲੱਖ ਤੋਂ ਘੱਟ ਹੈ | ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 1,64,522 ਰਹਿ ਗਈ ਹੈ | ਕੇਂਦਰੀ ਸਿਹਤ ਮੰਤਰਾਲਾ ਵਲੋਂ ਬੁਧਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ 'ਚ 278 ਹੋਰ ਲੋਕਾਂ ਦੀ ਕੋਰੋਨਾ ਨਾਲ ਮੌਤ ਤੋਂ ਬਾਅਦ ਮਿ੍ਤਕਾਂ ਦੀ ਗਿਣਤੀ ਵਧ ਕੇ 5,12,622 ਹੋ ਗਈ | (ਏਜੰਸੀ)