ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ ਚੁਣੌਤੀ
''ਕਾਂਗਰਸ ਦਾ ਕੋਈ ਵੀ ਬੰਦਾ ਪ੍ਰਤਾਪ ਸਿੰਘ ਬਾਜਵਾ ਦੀ ਸ਼ਕਲ ਵੇਖਣ ਨੂੰ ਤਿਆਰ ਨਹੀਂ''
Minister Kuldeep Singh Dhaliwal nominated Pratap Singh Bajwa News: ਪ੍ਰਤਾਪ ਸਿੰਘ ਬਾਜਵਾ ਦੇ 'ਆਪ' ਵਿਧਾਇਕਾਂ ਦੇ ਕਾਂਗਰਸ ਦੇ ਸੰਪਰਕ ਵਿਚ ਹੋਣ ਵਾਲੇ ਬਿਆਨ 'ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਕੋਲ ਕੋਈ ਮੁੱਦਾ ਸੀ ਜੋ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿਚ ਚੁੱਕਿਆ ਹੋਵੇ। ਤਿੰਨ ਸਾਲ ਦਾ ਸਮਾਂ ਲੰਘ ਗਿਆ। ਜੇ ਪ੍ਰਤਾਪ ਸਿੰਘ ਬਾਜਵਾ ਝੂਠ ਬੋਲਣ ਦੀ ਬਜਾਏ ਲੋਕਾਂ ਦੇ ਮੁੱਦੇ ਚੁੱਕਣ ਫਿਰ ਤਾਂ ਲੋਕ ਵੀ ਕਹਿਣਗੇ ਬਹੁਤ ਸਿਆਣਾ ਲੀਡਰ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਸਭ ਤੋਂ ਵੱਧ ਝੂਠ ਬੋਲਣ ਵਾਲਾ ਵਿਅਕਤੀ ਹੈ। ਮੈਂ ਪ੍ਰਤਾਪ ਸਿੰਘ ਬਾਜਵਾ ਨੂੰ ਚਣੌਤੀ ਦਿੰਦਾ ਹਾਂ ਕਿ ਭਲਕੇ ਸਦਨ ਵਿਚ 3 ਕਾਂਗਰਸੀ ਖੜ੍ਹੇ ਕਰ ਦੇਣਾ ਜਿਹੜੇ ਕਹਿਣ ਅਸੀਂ ਪ੍ਰਤਾਪ ਬਾਜਵਾ ਨਾਲ ਹਾਂ। ਪ੍ਰਤਾਪ ਬਾਜਵਾ ਨਾਲ ਤਾਂ ਇਸ ਦੇ ਆਪਣੇ ਬੰਦੇ ਨਹੀਂ ਤੇ ਇਹ ਸਾਡੇ ਲੱਭਦੇ ਫਿਰਦਾ। ਪ੍ਰਤਾਪ ਸਿੰਘ ਬਾਜਵਾ ਇਕੱਲ਼ਾ ਹੀ ਤੁਰਿਆ ਫਿਰਦਾ ਹੈ। ਕਾਂਗਰਸ ਦਾ ਕੋਈ ਵੀ ਬੰਦਾ ਪ੍ਰਤਾਪ ਸਿੰਘ ਬਾਜਵਾ ਦੀ ਸ਼ਕਲ ਵੇਖਣ ਨੂੰ ਤਿਆਰ ਨਹੀਂ ਹੈ।