ਕੈਪਟਨ ਵਲੋਂ ਆਜ਼ਾਦੀ ਦਿਹਾੜੇ ਦੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ, 14 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ 70ਵੇਂ ਆਜ਼ਾਦੀ ਦਿਹਾੜੇ ਦੀਆਂ ਦੇਸ਼ ਵਾਸੀਆਂ ਨੂੰ ਵਧਾਈ ਦਿਤੀ।

Capt. Amarinder Singh

 

ਚੰਡੀਗੜ੍ਹ, 14 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ 70ਵੇਂ ਆਜ਼ਾਦੀ ਦਿਹਾੜੇ ਦੀਆਂ ਦੇਸ਼ ਵਾਸੀਆਂ ਨੂੰ ਵਧਾਈ ਦਿਤੀ।
ਕੈਪਟਨ ਨੇ ਕਿਹਾ ਕਿ ਜਿਹੜਾ ਇਤਿਹਾਸਕ ਦਿਹਾੜਾ ਅਸੀਂ ਅੱਜ ਮਨਾ ਰਹੇ ਹਾਂ, ਇਹ ਸਾਡੇ ਮਨ ਮਸਤਕ 'ਚ ਇਕ ਅਹਿਮ ਮੀਲ ਪੱਥਰ ਵਜੋਂ ਉਕਰਿਆ ਹੋਇਆ ਹੈ। ਉਨ੍ਹਾਂ ਕਿਹਾ ਇਸ ਵੇਲੇ ਮੇਰਾ ਸਾਰਾ ਧਿਆਨ ਵਰਤਮਾਨ ਸਮੇਂ 'ਤੇ ਟਿਕਿਆ ਹੋਇਆ ਹੈ ਅਤੇ ਸਾਡੀ ਸਰਕਾਰ ਦਾ ਸਾਰਾ ਜ਼ੋਰ ਪੰਜਾਬ ਦੇ ਲੋਕਾਂ ਨੂੰ ਬਿਹਤਰ ਜ਼ਿੰਦਗੀ ਜਿਊਣਯੋਗ ਬਣਾਉਣ 'ਤੇ ਲਗਿਆ ਹੋਇਆ ਹੈ। ਇਸ ਦੇ ਨਾਲ ਹੀ ਮੇਰੇ ਮਨ 'ਚ ਪਿਛਲੇ 70 ਸਾਲਾਂ ਵਿਚ ਕੀਤੀਆਂ ਗਈਆਂ ਪ੍ਰਾਪਤੀਆਂ ਅਤੇ ਨਿਭਾਏ ਗਏ ਵਾਅਦਿਆਂ ਬਾਰੇ ਵੀ ਸੋਚ ਵਿਚਾਰ ਚੱਲ ਰਹੀ ਹੈ। ਦਹਿਸ਼ਤਗਰਦੀ ਅਤੇ ਹਿੰਸਾ ਦੇ ਦੌਰ ਵਿੱਚੋਂ ਲੰਘਣ ਦੇ ਬਾਵਜੂਦ ਪੰਜਾਬ, ਮੁਲਕ ਦੇ ਸਭ ਤੋਂ ਸਥਿਰ ਅਤੇ ਸ਼ਾਂਤਮਈ ਸੂਬਿਆਂ 'ਚ ਸ਼ੁਮਾਰ ਰਿਹਾ ਹੈ ਅਤੇ ਇਥੋਂ ਦੇ ਲੋਕ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਨਾਲ ਮਿਲ-ਜੁਲ ਕੇ ਰਹਿੰਦੇ ਰਹੇ ਹਨ। ਕੈਪਟਨ ਨੇ ਕਿਹਾ ਕਿ ਲੋਕਾਂ ਨੂੰ ਭ੍ਰਿਸ਼ਟਾਚਾਰ ਅਤੇ ਲਾਲ ਫੀਤਾਸ਼ਾਹੀ ਤੋਂ ਵੀ ਮੁਕਤੀ ਮਿਲ ਗਈ ਹੈ, ਜਿਸ ਨੇ ਪਿਛਲੇ 10 ਸਾਲਾਂ 'ਚ ਉਨ੍ਹਾਂ ਦੀ ਜ਼ਿੰਦਗੀ ਦੁੱਭਰ ਬਣਾਈ ਰੱਖੀ ਸੀ। ਹਰ ਪੰਜਾਬੀ ਨੂੰ ਅਪਣੀ ਮਰਜ਼ੀ ਅਨੁਸਾਰ ਅੱਗੇ ਵਧਣ ਦੀ ਆਜ਼ਾਦੀ ਵੀ ਮਿਲ ਗਈ ਹੈ ਅਤੇ ਸਰਕਾਰ ਅੱਗੇ ਵਧਣ ਦੇ ਹਰ ਕਦਮ 'ਤੇ ਸਹਾਇਤਾ ਕਰਦੀ ਹੈ।