ਖਪਤਕਾਰਾਂ ਨੇ ਐਸ.ਡੀ.ਐਮ. ਦਫ਼ਤਰ ਅੱਗੇ ਕੀਤਾ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਨਸਪ ਗੈਸ ਏਜੰਸੀ ਦੇ ਖਪਤਕਾਰਾਂ ਨੇ ਗੈਸ ਦੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਐਸ.ਡੀ.ਐਮ. ਖਰੜ ਦੇ ਦਫ਼ਤਰ ਅੱਗੇ ਪੁੱਜ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ..

Protest

 

ਖਰੜ, 14 ਅਗੱਸਤ (ਜਤਿੰਦਰ ਸਿੰਘ ਮੇਹੋਂ/ਵਿਸ਼ਾਲ ਨਾਗਪਾਲ/ਹਰਵਿੰਦਰ ਕੌਰ) : ਪਨਸਪ ਗੈਸ ਏਜੰਸੀ ਦੇ ਖਪਤਕਾਰਾਂ ਨੇ ਗੈਸ ਦੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਐਸ.ਡੀ.ਐਮ. ਖਰੜ ਦੇ ਦਫ਼ਤਰ ਅੱਗੇ ਪੁੱਜ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਇਸ ਗੈਸ ਏਜੰਸੀ ਦੀ ਸਪਲਾਈ ਵਿਚ ਸੁਧਾਰ ਲਿਆਂਦਾ ਜਾਵੇ।
ਖਪਤਕਾਰਾਂ ਪਰਮਿੰਦਰ ਸਿੰਘ, ਸੁਰਮੁੱਖ ਸਿੰਘ, ਸਤਪਾਲ ਸਿੰਘ, ਰਾਜੂ, ਜਗਜੀਤ ਸਿੰਘ ਬੱਲੋਮਾਜਰਾ,  ਜਸਪ੍ਰੀਤ ਸਿੰਘ, ਵਿਸ਼ਵਾ, ਅਮਰੀਕ ਸਿੰਘ, ਗੁਲਜ਼ਾਰ ਸਿੰਘ, ਸਵਰਨ ਖਾਂ, ਰਾਣੀ, ਡਾ. ਅਸ਼ੀਸ਼ ਸਿੰਗਲਾ, ਡਾ. ਬੀ.ਕੇ.ਸਿੰਗਲਾ ਸਮੇਤ ਹੋਰਨਾਂ ਨੇ ਦਸਿਆ ਕਿ ਉਹ ਪਿਛਲੇ 10-15 ਦਿਨਾਂ ਤੋਂ ਗੈਸ ਸਿਲੰਡਰ ਲੈਣ ਲਈ ਚੱਕਰ ਕੱਟ ਰਹੇ ਹਨ ਪਰੰਤੂ ਸਲੰਡਰ ਨਹੀਂ ਮਿਲ ਰਹੇ। ਗੈਸ ਏਜੰਸੀ ਤੋਂ ਰੋਜ਼ਾਨਾ ਹੀ ਇਹ ਜਵਾਬ ਮਿਲਦਾ ਹੈ ਕਿ ਗੈਸ ਆਈ ਨਹੀਂ, ਜਦਕਿ ਪ੍ਰਾਈਵੇਟ ਗੈਸ ਏਜੰਸੀਆਂ ਵਿਚ ਸਪਲਾਈ ਰੋਜ਼ਾਨਾ ਆ ਰਹੀ ਹੈ।
ਗੈਸ ਖਪਤਕਾਰਾਂ ਨੇ ਦਸਿਆ ਕਿ ਕਈ ਪਰਵਾਰਾਂ ਵਿਚ ਵਿਆਹ ਹਨ, ਜਿਸ ਕਾਰਨ ਉਨ੍ਹਾਂ ਦੀ ਸਲੰਡਰਾਂ ਦੀ ਲੋੜ ਹੈ। ਅੱਜ ਸਵੇਰੇ ਜਦੋਂ ਉਹ ਗੈਸ ਏਜੰਸੀ ਵਿਚ ਆਏ ਤਾਂ ਇਕ ਕਰਮਚਾਰੀ ਨੇ ਕਿਹਾ ਕਿ ਗੈਸ ਨਹੀਂ ਆਈ ਤੁਸੀ ਐਸ.ਡੀ.ਐਮ. ਖਰੜ ਨੂੰ ਮਿਲੋ। ਖਰੜ ਦੇ   ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਨੇ ਗੈਸ ਖਪਤਕਾਰਾਂ ਦੀ ਸਮੱਸਿਆ ਸੁਣੀ ਅਤੇ ਪਨਸਪ ਗੈਸ ਏਜੰਸੀ ਖਰੜ ਦੇ ਮੈਨੇਜਰ ਨੂੰ ਫੋਨ 'ਤੇ ਕਿਹਾ ਕਿ ਉਹ ਗੈਸ ਖਪਤਕਾਰਾਂ ਲਈ ਤੁਰਤ ਗੈਸ ਸਲੰਡਰਾਂ ਦਾ ਪ੍ਰਬੰਧ ਕਰਵਾਉਣ। ਉਨ੍ਹਾਂ ਗੈਸ ਖਪਤਕਾਰਾਂ ਨੂੰ ਕਿਹਾ ਕਿ ਉਹ ਸਪਲਾਈ ਸਬੰਧੀ ਲਿਖਤੀ ਦੇਣ ਤਾਂ ਕਿ ਸਪਲਾਈ ਵਿਚ ਸੁਧਾਰ ਕਰਨ ਲਈ ਡਿਪਟੀ ਕਮਿਸ਼ਨਰ, ਜਿਲ੍ਹਾ ਮੈਨੇਜਰ ਪਨਸਪ ਨੂੰ ਲਿਖਿਆ ਜਾ ਸਕੇ।