ਮਨਪ੍ਰੀਤ ਬਾਦਲ ਦੇ ਬਜਟ 'ਚ ਇਨਕਮ ਟੈਕਸ ਦੇਣ ਵਾਲਿਆਂ ਨੂੰ ਮਾਰ, ਦੇਣੇ ਪੈਣਗੇ 2400 ਰੁਪਏ ਸਾਲਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰਾਜ ਦੇ ਬਜਟ ਵਿਚ ਆਮਦਨ ਕਰ ਦੇਣ ਵਾਲਿਆਂ ਨੂੰ ਕਰਾਰ ਝਟਕਾ ਦਿਤਾ ਹੈ। ਬਜਟ ਵਿਚ ਸੂਬੇ ਵਿਚ

Manpreet Badal Budget 2018

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰਾਜ ਦੇ ਬਜਟ ਵਿਚ ਆਮਦਨ ਕਰ ਦੇਣ ਵਾਲਿਆਂ ਨੂੰ ਕਰਾਰ ਝਟਕਾ ਦਿਤਾ ਹੈ। ਬਜਟ ਵਿਚ ਸੂਬੇ ਵਿਚ ਆਮਦਨ ਕਰ ਦੇਣ ਵਾਲਿਆਂ ਨੂੰ ਹਰ ਪ੍ਰੋਫ਼ੈਸ਼ਨਲ ਟੈਕਸ ਦੇ ਰੂਪ ਵਿਚ ਹਰ ਮਹੀਨੇ 200 ਰੁਪਏ ਭਾਵ ਸਾਲ ਵਿਚ 2400 ਰੁਪਏ ਦੇਣੇ ਹੋਣਗੇ। ਮਨਪ੍ਰੀਤ ਬਾਦਲ ਨੇ ਸ਼ਨਿਚਰਵਾਰ ਨੂੰ ਪੰਜਾਬ ਵਿਧਾਨ ਸਭਾ ਵਿਚ ਘਾਟੇ ਦਾ ਬਜਟ ਪੇਸ਼ ਕੀਤਾ ਪਰ ਬਜਟ ਘਾਟੇ ਵਿਚ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਕਮੀ ਆਈ ਹੈ। 

ਕਿਆਸਾਂ ਦੇ ਮੁਤਾਬਕ ਬਜਟ ਵਿਚ ਨਵਾਂ ਟੈਕਸ ਲਗਾਇਆ ਗਿਆ ਹੈ। ਵਿੱਤ ਮੰਤਰੀ ਮੁਤਾਬਕ ਪੰਜਾਬ ਵਿਚ ਹਰ ਇਨਕਮ ਟੈਕਸ ਦੇਣ ਵਾਲੇ ਹੁਣ 200 ਰੁਪਏ ਦਾ ਪ੍ਰੋਫ਼ੈਸ਼ਨਲ ਟੈਕਸ ਦੇਣਾ ਹੋਵੇਗਾ। ਇਹ ਕੈਪਟਨ ਸਰਕਾਰ ਦਾ ਦੂਜਾ ਬਜਟ ਹੈ। ਪਿਛਲਾ ਬਜਟ 118237 ਕਰੋੜ ਦਾ ਸੀ। ਬਜਟ ਪੇਸ਼ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਜਦੋਂ ਸੱਤਾ ਸੰਭਾਲੀ ਸੀ ਤਾਂ 30584.11 ਕਰੋੜ ਦਾ ਕਰਜ਼ਾ ਉਸ ਨੂੰ ਵਿਰਾਸਤ ਵਿਚ ਮਿਲਿਆ ਸੀ। ਪੰਜਾਬ 'ਤੇ 31 ਮਾਰਚ ਤਕ ਹੁਣ ਕੁਲ ਕਰਜ਼ਾ 195978 ਕਰੋੜ ਰੁਪਏ ਹੈ। 

ਵਿੱਤ ਮੰਤਰੀ ਨੇ ਕਿਹਾ ਕਿ ਰਾਜ ਵਿਚ 2017-18 ਵਿਚ ਪ੍ਰਤੀ ਵਿਅਕਤੀ ਆਮਦਨ 142958 ਹੋ ਗਈ ਹੈ ਜਦੋਂ ਕਿ ਸਾਲ 2016-17 ਵਿਚ ਇਹ 131112 ਰੁਪਏ ਸੀ। ਰਾਜ ਵਿਚ ਪ੍ਰਤੀ ਵਿਅਕਤੀ 30583.11 ਰੁਪਏ ਦਾ ਕਰਜ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਾਲ 2016-17 ਵਿਚ ਵਿੱਤੀ ਖ਼ਰਚ 55296 ਰੁਪਏ ਸੀ ਅਤੇ ਇਹ 2017-18 ਵਿਚ ਵਧ ਕੇ 71182 ਰੁਪਏ ਹੋ ਗਿਆ ਹੈ। ਕਰਮਚਾਰੀਆਂ ਅਤੇ ਉਨ੍ਹਾਂ ਦੀ ਸੇਵਾਮੁਕਤੀ 'ਤੇ 13 ਫ਼ੀਸਦੀ ਖ਼ਰਚ ਵਧ ਗਿਆ ਹੈ।