ਪਾਸਪੋਰਟ ਬਣਵਾਉਣ ਵਾਲਿਆਂ ਲਈ ਖ਼ੁਸ਼ਖਬਰੀ, ਹੁਣ ਬਠਿੰਡਾ `ਚ ਬਣਨਗੇ ਪਾਸਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੁਆਰਾ ਬਠਿੰਡਾ 'ਚ ਬਣਾਏ ਗਏ ਡਾਕਘਰ ਪਾਸਪੋਰਟ ਸੇਵਾ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਜਾਣਕਾਰੀ..

Harsimrat Kaur Badal

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੁਆਰਾ ਬਠਿੰਡਾ 'ਚ ਬਣਾਏ ਗਏ ਡਾਕਘਰ ਪਾਸਪੋਰਟ ਸੇਵਾ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੈਂਟਰ ਸਰਕਾਰ ਦੀ ਇਸ ਮੁਹਿੰਮ ਦੇ ਤਹਿਤ ਜੋ ਲੋਕ ਪਾਸਪੋਰਟ ਬਣਵਾਉਣ ਚੰਡੀਗੜ੍ਹ ਜਾਂ ਹੋਰ ਇਲਾਕਿਆਂ 'ਚ ਜਾਇਆ ਕਰਦੇ ਸਨ ਉਨ੍ਹਾਂ ਨੂੰ ਹੁਣ ਬਠਿੰਡਾ 'ਚ ਹੀ ਇਹ ਸਹੂਲਤ ਮਿਲੇਗੀ।

ਸਭ ਤੋਂ ਪਹਿਲਾਂ ਇਹ ਬਠਿੰਡਾ 'ਚ ਸ਼ੁਰੂ ਕੀਤਾ ਗਿਆ ਹੈ ਅਤੇ ਇੱਥੇ ਹੀ ਪਾਸਪੋਰਟ ਬਣਾਏ ਜਾਣਗੇ। ਕੋਈ ਵੀ ਵਿਅਕਤੀ ਆਪਣਾ ਪਾਸਪੋਰਟ ਅਪਲਾਈ ਕਰਨ ਲਈ ਇਸ ਦਫਤਰ 'ਚ ਆਕੇ ਆਨਲਾਇਨ ਆਵੇਦਨ ਕਰ ਸਕਦੇ ਹਨ। ਜੋ ਟੀਮ ਹੈ ਆਨਲਾਇਨ ਪਰਿਕ੍ਰੀਆ  ਦੇ ਦੁਆਰਾ ਪਾਸਪੋਰਟ ਬਣਵਾ ਕੇ ਵਿਅਕਤੀ  ਦੇ ਘਰ ਤੱਕ ਪਹੁੰਚਾਏਗੀ। ਦੱਸ ਦਈਏ ਕਿ ਪੂਰੇ ਪੰਜਾਬ 'ਚ 8 ਅਜਿਹੇ ਪਾਸਪੋਰਟ ਦਫਤਰ ਖੋਲ੍ਹੇ ਜਾਣਗੇ ਜਿਨ੍ਹਾਂ 'ਚੋਂ ਸਭ ਤੋਂ ਪਹਿਲਾ ਇਹ ਦਫਤਰ ਬਠਿੰਡਾ 'ਚ ਖੋਲਿਆ ਗਿਆ ਹੈ।

ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਬਾਰੇ ਬੋਲਦੇ ਕਿਹਾ ਕਿ ਪੰਜਾਬ 'ਚ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਮੁੱਦਾ ਗੰਭੀਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਪੰਜਾਬ ਨੂੰ ਕਿਸਾਨਾਂ ਦੇ ਕਰਜ਼ ਮੁਆਫੀ ਲਈ ਪੈਸਾ ਨਹੀਂ ਦੇਣਗੇ। ਹਰਸਿਮਰਤ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਵੱਲੋਂ ਮੰਗੇ ਗਏ ਵਾਧੂ ਕਰਜ਼ੇ ਨੂੰ ਪ੍ਰਵਾਨਗੀ ਦੇ ਕੇ ਉਹ ਦੂਜੇ ਸੂਬਿਆਂ ਨੂੰ ਨਾਰਾਜ਼ ਨਹੀਂ ਕਰ ਸਕਦੇ।