ਆਜ਼ਾਦੀ ਦਿਹਾੜੇ 'ਤੇ ਕੈਪਟਨ ਨੇ 3 ਸਿੱਖ ਰੈਜੀਮੈਂਟ ਦੇ ਫੌਜੀਆਂ ਨਾਲ ਬਿਤਾਈ ਸ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਸਰਹੱਦ ਨੇੜੇ ਸਿੱਖ ਰੈਜੀਮੈਂਟ ਦੀਆਂ 3 ਬਟਾਲੀਅਨ ਦੇ ਫੌਜੀਆਂ ਨਾਲ ਆਜ਼ਾਦੀ ਦਿਹਾੜੇ ਦੀ ਪੂਰਬਲੀ ਸ਼ਾਮ 'ਤੇ ਰਾਤ ਬਿਤਾਈ ਤੇ ਰੈਜੀਮੈਂਟ

Amarinder Singh

ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਸਰਹੱਦ ਨੇੜੇ ਸਿੱਖ ਰੈਜੀਮੈਂਟ ਦੀਆਂ 3 ਬਟਾਲੀਅਨ ਦੇ ਫੌਜੀਆਂ ਨਾਲ ਆਜ਼ਾਦੀ ਦਿਹਾੜੇ ਦੀ ਪੂਰਬਲੀ ਸ਼ਾਮ 'ਤੇ ਰਾਤ ਬਿਤਾਈ ਤੇ ਰੈਜੀਮੈਂਟ ਦੇ ਵੱਡੇ ਖਾਣੇ 'ਚ ਸ਼ਾਮਿਲ ਹੋਏ। ਕੈਪਟਨ ਦੇ ਫੌਜ ਪ੍ਰਤੀ ਪ੍ਰੇਮ ਨੇ ਉਨ੍ਹਾਂ ਨੂੰ ਵਾਪਸ ਫੌਜੀਆਂ ਕੋਲ ਜਾਣ ਲਈ ਮਜਬੂਰ ਕੀਤਾ। ਉਨ੍ਹਾਂ ਦਾ ਫੌਜ ਪ੍ਰਤੀ ਪ੍ਰੇਮ ਹੀ ਹੈ ਜੋ ਉਨ੍ਹਾਂ ਨੂੰ ਆਪਣੇ ਘਰ ਤੋਂ ਦੂਰ ਜਾ ਕੇ ਫੋਜੀਆਂ ਦੇ ਨਾਲ ਘੁਲਣ-ਮਿਲਣ ਤੇ ਸਮਾਂ ਬਿਤਾਉਣ ਲਈ ਪ੍ਰੇਰਿਤ ਕਰਦਾ ਹੈ।

ਇਸ ਮੌਕੇ ਕੈਪਟਨ ਨੇ ਕਿਹਾ ਕਿ ਪੂਰੀ ਤਰ੍ਹਾਂ ਫੌਜੀ ਹੋਣ ਦੇ ਨਾਤੇ ਉਹ ਆਪਣੇ-ਆਪ ਨੂੰ ਇਕ ਸੰਪੂਰਨ ਸੈਨਿਕ ਕਹਿੰਦੇ ਹਨ ਤੇ 75 ਸਾਲ ਦੀ ਉਮਰ ਵਿਚ ਕੈਪਟਨ ਭਾਵੇਂ ਹੁਣ ਨੌਜਵਾਨ ਫੌਜੀ ਨਹੀਂ ਹਨ ਪਰ ਦਿਲ ਤੋਂ ਉਹ ਪੂਰੇ ਫੌਜੀ ਹਨ। ਫੌਜੀ ਜਵਾਨਾਂ ਨੇ ਵੀ ਇਸ ਮੌਕੇ ਕਿਹਾ ਕਿ ਇਹ ਦਿਨ ਸਾਡੇ ਲਈ ਖਾਸ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸਨੂੰ ਯਾਦਗਾਰੀ ਬਣਾ ਦਿੱਤਾ। ਸਮਾਰੋਹ ਅਸਲ ਵਿਚ ਆਜ਼ਾਦੀ ਦਿਹਾੜੇ ਦੀ 70ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਵਾਨਾਂ ਖਾਸ ਤੌਰ 'ਤੇ 3 ਸਿੱਖ ਰੈਜੀਮੈਂਟ ਦੀ ਸ਼ਲਾਘਾ ਕੀਤੀ, ਜਿਸ ਦਾ ਬਹਾਦਰੀ ਭਰਿਆ ਇਤਿਹਾਸ ਰਿਹਾ ਹੈ।