ਪੁਲਿਸ ਅੜਿਕੇ ਆਇਆ ਮੋਬਾਇਲ ਸਨੈਚਰ ਤੇ ਚੋਰ
ਮੋਬਾਇਲ ਸਨੈਚਰ ਕੋਲੋ 2 ਹੋਰ ਵੀ ਮੋਬਾਇਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ।
ਗੁਰਦਾਸਪੁਰ, 24 ਮਾਰਚ (ਹੇਮੰਤ ਨੰਦਾ) : ਥਾਣਾ ਸਿਟੀ ਪੁਲਿਸ ਗੁਰਦਾਸਪੁਰ ਨੇ ਇਕ ਚੋਰ ਅਤੇ ਮੋਬਾਇਲ ਸਨੈਚਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਮੋਬਾਇਲ ਸਨੈਚਰ ਕੋਲੋ 2 ਹੋਰ ਵੀ ਮੋਬਾਇਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਥਾਣਾ ਸਿਟੀ ਸਾਮ ਲਾਲਾ ਨੇ ਦਸਿਆ ਕਿ ਜੋਗਿੰਦਰ ਪਾਲ ਪੁੱਤਰ ਰੋਸ਼ਨ ਲਾਲ ਵਾਸੀ ਗੁਰਦਾਸਪੁਰ ਨੇ ਸ਼ਿਕਾਇਕ ਕੀਤੀ ਸੀ ਕਿ ਉਸ ਦੀ ਕਰਿਆਣੇ ਦੀ ਦੁਕਾਨ 'ਤੇ ਅਰਜੁਨ ਸਿੰਘ ਵਾਸੀ ਪਿੰਡ ਹੱਲਾ ਨੌਕਰ ਦਾ ਕੰਮ ਕਰਦਾ ਸੀ। ਇਕ ਦਿਨ ਉਹ ਦੁਕਾਨ 'ਤੇ ਨਹੀਂ ਆਇਆ ਅਤੇ ਉਸ ਦੇ ਨੌਕਰ ਅਰਜੁਨ ਸਿੰਘ ਨੇ ਦੁਕਾਨ ਤੋਂ 4000 ਰੁਪਏ ਚੋਰੀ ਕਰ ਲਏ ਸੀ। ਜਿਸ ਦੇ ਤਹਿਤ ਅਰਜੁਨ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਲਿਆ। ਇਸ ਤਰਾਂ ਇਕ ਮੋਬਾਇਲ ਸਨੈਚਰ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਉਨ੍ਹਾਂ ਦਸਿਆ ਕਿ ਵਿਵੇਕ ਮਹਾਜਨ ਨੇੜੇ ਡੀ.ਸੀ. ਰਿਹਾਇਸ਼ ਸੈਰ ਕਰ ਰਿਹਾ ਸੀ ਤਾਂ ਉਸ ਪਾਸੋਂ ਗੁਰਦੇਵ ਸਿੰਘ ਵਾਸੀ ਬਹਿਰਾਮਪੁਰ ਮੋਬਾਇਲ ਖੋਹ ਕੇ ਫਰਾਰ ਹੋ ਗਿਆ। ਤਫਤੀਸ਼ ਦੌਰਾਨ ਗੁਰਦੇਵ ਸਿੰਘ ਪਾਸੋਂ ਪੁਛਗਿਛ ਕੀਤੀ ਗਈ ਤਾਂ ਗੁਰਦੇਵ ਸਿੰਘ ਪਾਸੋਂ 2 ਹੋਰ ਮੋਬਾਇਲ ਵੀ ਬਰਾਮਦ ਹੋਏ ਹਨ। ਪੁਲਿਸ ਨੇ ਦੋਨਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।