ਬਿਜਲੀ ਨਾ ਆਉਣ ਦੇ ਰੋਸ ਵਜੋਂ ਲੋਕਾਂ ਵੱਲੋਂ ਬਿਜਲੀ ਵਿਭਾਗ ਵਿਰੁੱਧ ਪ੍ਰਦਰਸ਼ਨ
ਗੁਰਦਾਸਪੁਰ : ਸ਼ਹਿਰ ਦੀ ਲਾਈਟ ਖਰਾਬ ਹੋਣ ਕਾਰਨ ਸ਼ਹਿਰਵਾਸੀਆਂ ਵੱਲੋਂ ਦੇਰ ਰਾਤ ਸ਼ਹਿਰੀ ਸਬ-ਡਵੀਜ਼ਨ ਦੇ ਅੱਗੇ ਰੋਸ ਪ੍ਰਦਰਸ਼ਨ ਕਰਕੇ ਚੱਕਾ ਜਾਮ ਕੀਤਾ ਗਿਆ।
ਗੁਰਦਾਸਪੁਰ : ਸ਼ਹਿਰ ਦੀ ਲਾਈਟ ਖਰਾਬ ਹੋਣ ਕਾਰਨ ਸ਼ਹਿਰਵਾਸੀਆਂ ਵੱਲੋਂ ਦੇਰ ਰਾਤ ਸ਼ਹਿਰੀ ਸਬ-ਡਵੀਜ਼ਨ ਦੇ ਅੱਗੇ ਰੋਸ ਪ੍ਰਦਰਸ਼ਨ ਕਰਕੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਇਸ ਰਾਕੇਸ਼ ਜੋਯਤੀ, ਪਵਨ ਕੁਮਾਰ, ਦੀਪਕ, ਸ਼ਾਨੂੰ ਸਮੇਤ ਹੋਰ ਸ਼ਹਿਰਵਾਸੀਆਂ ਨੇ ਦੱਸਿਆ ਕਿ ਪਿੱਛਲੇ ਤਿੰਨ ਦਿਨਾਂ ਤੋਂ ਸਾਡੇ ਲਾਈਟ ਨਹੀਂ ਆ ਰਹੀ ਅਤੇ ਅਸੀਂ ਕਈ ਵਾਰ ਇਸ ਸਬੰਧੀ ਸ਼ਿਕਾਇਤ ਦਰਜ਼ ਕਰਾ ਚੁੱਕੇ ਹਾਂ।
ਸ਼ਿਕਾਇਤ ਵਾਲੇ ਨੰਬਰ ਤੋਂ ਬਿਜਲੀ ਕਰਮਚਾਰੀ ਸ਼ਿਕਾਇਤ ਅਟੈਂਡ ਨਹੀਂ ਕਰਦੇ ਹਨ । ਜਿਸ ਕਰਾਨ ਅਸੀਂ ਕਈ ਵਾਰ ਸ਼ਹਿਰੀ ਸਬ-ਡਵੀਜ਼ਨ 'ਚ ਸ਼ਿਕਾਇਤ ਦਰਜ ਕਰਵਾਉਣ ਆਏ ਹਾਂ ਤਾਂ ਡਿਉਟੀ ਤੇ ਹਾਜ਼ਰ ਕਰਮਚਾਰੀ ਪਿਛਲੇ ਤਿੰਨ ਦਿਨਾਂ ਤੋਂ ਸਿਰਫ਼ ਲਾਰੇ ਹੀ ਲਗਾ ਰਹੇ ਹਨ ਕਿ ਅੱਧੇ ਘੰਟੇ 'ਚ ਲਾਈਟ ਆ ਜਾਏਗੀ ਪਰ ਪਿਛਲੇ ਤਿੰਨ ਦਿਨਾਂ ਤੋਂ ਉਹ ਅੱਧਾ ਘੰਟਾ ਹੀ ਨਹੀਂ ਹੋ ਰਿਹਾ।
ਉਧਰ ਹੀ ਦੂਜੇ ਪਾਸੇ ਡਿਉਟੀ 'ਤੇ ਹਾਜ਼ਰ ਬਿਜਲੀ ਕਰਮਚਾਰੀ ਦਾ ਕਹਿਣਾ ਹੈ ਕਿ 132 ਕੇ.ਵੀ. ਖਰਾਬ ਹੋਣ ਨਾਲ ਇਹ ਸਮੱਸਿਆ ਆ ਰਹੀ ਹੈ। ਹੁਣ ਦੇਖਣਾ ਇਹ ਹੋਵੇਗੀ ਕਿ ਸ਼ਹਿਰਵਾਸੀਆਂ ਦੀ ਲਾਈਟ ਦੀ ਸਮੱਸਿਆ ਕਦੋ ਤੱਕ ਹੱਲ ਹੁੰਦੀ ਹੈ।