ਚੀਨੀ ਸਮਾਨ ਵਿਰੁਧ ਲੋਕਾਂ ਵਲੋਂ ਰੋਸ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਸ਼ਟਰੀ ਸੁਰੱਖਿਆ ਅਭਿਆਨ ਤਹਿਤ ਸਵਦੇਸ਼ੀ ਜਨ ਅਕਰੋਸ ਮਾਰਚ ਜਾਗਰਣ ਮੰਚ ਵਲੋਂ ਕੋਆਰਡੀਨੇਟਰ ਅਜੈ ਗੋਯਲ ਦੀ ਪ੍ਰਧਾਨਗੀ ਹੇਠ ਚੀਨੀ ਸਮਾਨ ਦੇ ਵਿਰੋਧ ਵਿਚ ਜਨ ਅਕਰੋਸ ਮਾਰਚ ਕਢਿਆ

Protest

 

ਐਸ.ਏ.ਐਸ. ਨਗਰ/ਖਰੜ, 13 ਅਗੱਸਤ (ਪਰਦੀਪ ਸਿੰਘ ਹੈਪੀ, ਵਿਸ਼ਾਲ ਨਾਗਪਾਲ, ਹਰਵਿੰਦਰ ਕੌਰ, ਗੁਰਨਾਮ ਸਾਗਰ): ਰਾਸ਼ਟਰੀ ਸੁਰੱਖਿਆ ਅਭਿਆਨ ਤਹਿਤ ਸਵਦੇਸ਼ੀ ਜਨ ਅਕਰੋਸ ਮਾਰਚ ਜਾਗਰਣ ਮੰਚ ਵਲੋਂ ਕੋਆਰਡੀਨੇਟਰ ਅਜੈ ਗੋਯਲ ਦੀ ਪ੍ਰਧਾਨਗੀ ਹੇਠ ਚੀਨੀ ਸਮਾਨ ਦੇ ਵਿਰੋਧ ਵਿਚ ਜਨ ਅਕਰੋਸ ਮਾਰਚ ਕਢਿਆ ਗਿਆ। ਇਸ ਮਾਰਚ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਸਵਦੇਸ਼ੀ ਜਾਗਰਣ ਮੰਚ ਦੇ ਜ਼ਿਲ੍ਹਾ ਕੋਆਰਡੀਨੇਟਰ ਵਿਜੇਤਾ ਮਹਾਜਨ ਨੇ ਸਮਾਜਕ ਸੰਸਥਾਵਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੀਨ ਦੇ ਘਟੀਆ ਸਮਾਨ ਕਾਰਨ ਜਿਥੇ ਸਾਡੀ ਸਿਹਤ ਅਤੇ ਅਰਥਵਿਵਸਥਾ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ, ਉਥੇ ਸੱਭ ਤੋਂ ਵੱਡਾ ਪ੍ਰਭਾਵ ਸਾਡੇ ਦੇਸ਼ ਦੇ ਰੁਜ਼ਗਾਰ 'ਤੇ ਪੈ ਰਿਹਾ ਹੈ। ਐਸੋਚੈਮ ਦੀ ਇਕ ਰੀਪੋਰਟ ਅਨੁਸਾਰ ਭਾਰਤ ਦੀਆਂ 40 ਫ਼ੀ ਸਦੀ ਖਿਡੌਣੇ ਬਣਾਉਣ ਵਾਲੀਆਂ ਫ਼ੈਕਟਰੀਆਂ ਬੰਦ ਹੋ ਚੁਕੀਆਂ ਹਨ ਅਤੇ 20 ਫ਼ੀ ਸਦੀ ਬੰਦ ਹੋਣ ਦੀ ਕਗਾਰ 'ਤੇ ਹਨ। ਇਹ ਮਾਰਚ ਰਾਮਭਵਨ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਖਰੜ ਵਿਚੋਂ ਹੁੰਦੇ ਹੋਏ ਵਾਰਡ ਨੂੰ 19, 20, 21, 22 ਵਿਚੋਂ ਲੰਘਦੇ ਹੋਏ ਵਾਪਸ ਰਾਮਭਵਨ ਵਿਖੇ ਸਮਾਪਤ ਕੀਤਾ ਗਿਆ।
ਮਾਰਚ ਵਿਚ ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ ਮੋਹਾਲੀ ਅਤੇ ਪ੍ਰਧਾਨ ਲਾਇਨ ਕਲੱਬ ਫ਼ਰੈਂਡਜ਼ ਖਰੜ ਨਰਿੰਦਰ ਸਿੰਘ ਰਾਣਾ, ਜ਼ਿਲ੍ਹਾ ਮੁਖੀ ਭਾਰਤ ਸਵਾਵਿਮਾਨ ਮੋਹਾਲੀ ਡਾ. ਚੰਦਰਦੀਪ ਵਰਮਾ, ਮੰਡਲ ਪ੍ਰਧਾਨ ਖਰੜ ਅਮਿਤ ਸ਼ਰਮਾ, ਮੰਡਲ ਪ੍ਰਧਾਨ ਮੋਹਾਲੀ 3 ਪਵਨ ਮਨੋਚਾ,  ਜ਼ਿਲ੍ਹਾ ਮੁਖੀ ਕਿਸਾਨ ਮੋਰਚਾ ਪਤੰਜਲੀ ਨਿਰਮਲ ਸਿੰਘ, ਪ੍ਰਧਾਨ ਮਜ਼ਦੂਰ ਏਕਤਾ ਯੂਨੀਅਨ ਖਰੜ ਰਘਵੀਰ ਸਿੰਘ ਮੋਦੀ, ਪ੍ਰਧਾਨ ਮਹਿਲਾ ਮੋਰਚਾ ਖਰੜ ਅਮਰਜੀਤ ਕੌਰ, ਕੁਲਜੀਤ ਕੌਰ ਅਤੇ ਕਮਲ ਕੌਰ ਆਦਿ ਹਾਜ਼ਰ ਸਨ।