ਚੌਥੇ ਬਜਟ ਵਿਚ ਪੰਜਾਬ ਨੂੰ ਸਰਪਲੱਸ ਬਜਟ ਵਾਲਾ ਸੂਬਾ ਬਣਾ ਦਿਤਾ ਜਾਵੇਗਾ : ਵਿੱਤ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਜ਼ਾਦੀ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅਦਾ ਕੀਤੀ ਗਈ। ਅਪਣਾ ਸੰਦੇਸ਼ ਦਿੰਦਿਆਂ ਬਾਦਲ ਨੇ ਕਿਹਾ ਕਿ...

Manpreet Badal

 

ਮਾਨਸਾ, 16 ਅਗੱਸਤ (ਸੁਖਜਿੰਦਰ ਸਿੱਧੂ) :  ਆਜ਼ਾਦੀ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅਦਾ ਕੀਤੀ ਗਈ। ਅਪਣਾ ਸੰਦੇਸ਼ ਦਿੰਦਿਆਂ ਬਾਦਲ ਨੇ ਕਿਹਾ ਕਿ ਹਰ ਦੇਸ਼ ਵਾਸੀ ਨੂੰ ਇਸ ਮਹਾਨ ਦਿਹਾੜੇ 'ਤੇ ਆਪਸੀ ਭਾਈਚਾਰਾ, ਫ਼ਿਰਕੂ ਸਦਭਾਵਨਾ ਅਤੇ ਅਮਨ-ਸ਼ਾਂਤੀ ਕਾਇਮ ਰਖਣੀ ਚਾਹੀਦੀ ਹੈ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ 5 ਸਾਲਾਂ ਲਈ ਕਿਸੇ ਮੰਤਵ ਲਈ ਚੁਣਿਆ ਹੈ ਅਤੇ ਪੰਜਾਬ ਨੂੰ ਇਕ ਵਾਰ ਫਿਰ ਤੋਂ ਤਰੱਕੀ ਦੀਆਂ ਲੀਹਾਂ 'ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸੱਭ ਤੋਂ ਪਹਿਲਾ ਤੇ ਵੱਡਾ ਕੰਮ ਸੂਬੇ ਅੰਦਰ ਬੇਰੁਜ਼ਗਾਰੀ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁੜ ਪੈਰ੍ਹਾਂ 'ਤੇ ਖੜਾ ਕੀਤਾ ਜਾਵੇਗਾ ਅਤੇ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਮਨਪ੍ਰੀਤ ਨੇ ਕਿਹਾ ਕਿ ਕਾਰੋਬਾਰੀਆਂ ਦਾ ਪਹੀਆ ਇਕ ਵਾਰ ਫਿਰ ਤੇਜ਼ ਕੀਤਾ ਜਾਵੇਗਾ। ਬੰਦ ਪਈਆਂ ਉਦਯੋਗਿਕ ਇਕਾਈਆਂ ਨੂੰ ਮੁੜ ਚਾਲੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੌਥੇ ਬਜਟ ਵਿਚ ਪੰਜਾਬ ਨੂੰ ਸਰਪਲੱਸ ਬਜਟ ਵਾਲਾ ਸੂਬਾ ਬਣਾ ਦਿਤਾ ਜਾਵੇਗਾ।