ਪਤਨੀ ਦੇ ਤਾਅਨਿਆਂ ਤੋਂ ਪਰੇਸ਼ਾਨ ਹੋ ਕੇ ਪਤੀ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਥੇ ਇਕ ਪਤੀ ਵਲੋਂ ਆਪਣੀ ਪਤਨੀ ਦੀ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ

Tarantaran Woman miscarriage, Husband Suicide

ਤਰਨਤਾਰਨ : ਇਥੇ ਇਕ ਪਤੀ ਵਲੋਂ ਆਪਣੀ ਪਤਨੀ ਦੀ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪਤਨੀ ਨੇ ਪਤੀ ਦੇ ਕਾਲੇ ਬੱਚੇ ਨੂੰ ਜਨਮ ਦੇਣ ਤੋਂ ਇਨਕਾਰ ਕਰਦਿਆਂ ਗਰਭਪਾਤ ਕਰਵਾ ਦਿਤਾ ਸੀ। ਦਸ ਦਈਏ ਕਿ ਪਤੀ ਸੱਤਵੀਂ ਪਾਸ ਸੀ ਅਤੇ ਪਤਨੀ ਨੇ ਐਮ.ਏ. ਕੀਤੀ ਹੋਈ ਸੀ। ਇਸ ਨੂੰ ਲੈ ਕੇ ਅਕਸਰ ਪਤਨੀ ਅਕਸਰ ਅਪਣੇ ਪਤੀ 'ਤੇ ਤਾਅਨੇ ਕਸਦੀ ਸੀ। ਇਹੀ ਨਹੀਂ, ਉਹ ਅਪਣੇ ਪਤੀ ਦੇ ਕਾਲਾ ਹੋਣ 'ਤੇ ਵੀ ਤੰਜ਼ ਕਸਦੀ ਸੀ। ਉਹ ਜਦੋਂ ਗਰਭਵਤੀ ਹੋਈ ਤਾਂ ਉਸ ਨੇ ਇਹ ਕਹਿੰਦੇ ਹੋਏ ਗਰਭਪਾਤ ਕਰਵਾ ਦਿਤਾ ਕਿ ਉਸ ਦਾ ਪਤੀ ਕਾਲਾ ਹੈ, ਬੱਚਾ ਵੀ ਕਾਲਾ ਹੋਵੇਗਾ, ਇਸ ਲਈ ਉਹ ਕਾਲੇ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦੀ। ਇਸ ਤੋਂ ਪਰੇਸ਼ਾਨ ਹੋ ਕੇ ਪਤੀ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। 

ਬਲਬੀਰ ਸਿੰਘ ਪੁੱਤਰ ਮੱਖਣ ਸਿੰਘ ਬਖ਼ਸ਼ੀ ਬਾਗ਼ ਵਿਚ ਫ਼ਰਨੀਚਰ ਦਾ ਕੰਮ ਕਰਦਾ ਹੈ। ਉਸ ਨੇ ਆਪਣੇ ਬੇਟੇ ਮਨਪ੍ਰੀਤ ਸਿੰਘ ਦਾ ਵਿਆਹ ਅੰਮ੍ਰਿਤਸਰ ਦੇ ਖੰਡਵਾਲਾ ਨਿਵਾਸੀ ਕੁਲਵੰਤ ਸਿੰਘ ਦੀ ਲੜਕੀ ਹਰਪ੍ਰੀਤ ਕੌਰ ਨਾਲ 6 ਅਕਸਤ 2017 ਨੂੰ ਕਰਵਾਇਆ ਸੀ। ਵਿਆਹ ਸਮੇਂ ਬਲਬੀਰ ਸਿੰਘ ਨੇ ਦਸਿਆ ਸੀ ਕਿ ਉਸ ਦਾ ਲੜਕਾ ਮਨਪ੍ਰੀਤ ਸੱਤਵੀਂ ਪਾਸ ਹੈ, ਜਦੋਂ ਕਿ ਹਰਪ੍ਰੀਤ ਐੱਮਏ ਪਾਸ ਸੀ। 

ਜਾਣਕਾਰੀ ਅਨੁਸਾਰ ਵਿਆਹ ਤੋਂ ਬਾਅਦ ਹਰਪ੍ਰੀਤ ਅਪਣੇ ਪਤੀ ਨੂੰ ਘੱਟ ਪੜ੍ਹਿਆ ਲਿਖਿਆ ਹੋਣ ਦੇ ਤਾਅਨੇ ਦੇਣ ਦੇ ਨਾਲ-ਨਾਲ ਉਸ ਨੂੰ ਕਾਲਾ ਹੋਣ ਦੀ ਗੱਲ ਵੀ ਕਹਿੰਦੀ ਸੀ। ਦੋਵੇਂ ਦੇ ਵਿਚਕਾਰ ਵਿਵਾਦ ਵਧ ਗਿਆ ਤਾਂ ਹਰਪ੍ਰੀਤ ਦੇ ਪਰਿਵਾਰ ਵਾਲੇ ਉਸ ਨੂੰ ਪੇਕੇ ਲੈ ਗਏ, ਜਿੱਥੇ ਉਸ ਦਾ ਗਰਭਪਾਤ ਕਰਵਾ ਦਿਤਾ।  ਜਦੋਂ ਪਤੀ ਨੇ ਗਰਭਪਾਤ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਕਾਲੇ ਪਤੀ ਦੀ ਔਲਾਦ ਪੈਦਾ ਨਹੀਂ ਕਰੇਗੀ। ਇਸੇ ਤੋਂ ਪਰੇਸ਼ਾਨ ਹੋ ਕੇ ਮਨਪ੍ਰੀਤ ਨੇ ਕਮਰੇ ਅੰਦਰ ਬੰਦ ਹੋ ਕੇ ਜ਼ਹਿਰ ਖਾ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੇ ਪਿਤਾ ਬਲਬੀਰ ਸਿੰਘ ਨੇ ਦਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਭਰੋਸਾ ਮਿਲਣ ਤੋਂ ਬਾਅਦ ਬੇਟੇ ਦਾ ਅੰਤਮ ਸਸਕਾਰ ਕੀਤਾ ਸੀ ਪਰ ਪੁਲਿਸ ਨੇ ਮਨਪ੍ਰੀਤ ਦੀ ਪਤਨੀ ਹਰਪ੍ਰੀਤ, ਸੱਸ ਅਮਰਜੀਤ ਕੌਰ, ਸਾਲੇ ਲਵਪ੍ਰੀਤ ਸਿੰਘ ਲਵ ਦੀ ਗ੍ਰਿਫ਼ਤਾਰੀ ਅਜੇ ਤਕ ਨਹੀਂ ਕੀਤੀ। ਡੀਐਸਪੀ ਸਤਨਾਮ ਸਿੰਘ ਨੇ ਦਸਿਆ ਕਿ ਏਐਸਆਈ ਗੁਰਬਖ਼ਸ਼ੀਸ਼ ਸਿੰਘ ਨੂੰ ਹੁਕਮ ਦਿਤੇ ਗਏ ਹਨ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰਕੇ ਅਦਾਲਤ ਵਿਚ ਪੇਸ਼ ਕਰਨ।