ਏਅਰਪੋਰਟ ਤੋਂ ਵਿੱਕੀ ਗੌਂਡਰ ਨੇ ਮਾਰਿਆ ਲਲਕਾਰਾ
ਨਾਭਾ ਜੇਲ੍ਹ ਤੋਂ ਫਰਾਰ ਗੈਂਗਸਟਰ ਵਿੱਕੀ ਗੌਂਡਰ ਅਕਸਰ ਆਪਣੀ ਹਾਜ਼ਰੀ ਦਰਜ ਕਰਵਾਉਂਦਾ ਰਹਿੰਦਾ ਹੈ।
ਨਾਭਾ ਜੇਲ੍ਹ ਤੋਂ ਫਰਾਰ ਗੈਂਗਸਟਰ ਵਿੱਕੀ ਗੌਂਡਰ ਅਕਸਰ ਆਪਣੀ ਹਾਜ਼ਰੀ ਦਰਜ ਕਰਵਾਉਂਦਾ ਰਹਿੰਦਾ ਹੈ। ਵਿੱਕੀ ਗੌਂਡਰ ਦੇ ਵਿਦੇਸ਼ ਫਰਾਰ ਹੋਣ ਦੀਆਂ ਖ਼ਬਰਾਂ ਉਡਣ ਤੋਂ ਬਾਅਦ 15 ਅਗਸਤ ਆਜ਼ਾਦੀ ਦਿਵਸ ਵਾਲੇ ਦਿਨ ਵਿੱਕੀ ਗੌਂਡਰ ਸਰਾਵਾਂ ਬੋਦਲਾ ਨਾਂਅ ਦੇ ਫੇਸਬੁੱਕ ਪੇਜ ਤੋਂ ਇੱਕ ਪੋਸਟ ਜਾਰੀ ਹੋਈ ਹੈ ਜਿਸ ਵਿੱਚ ਕਿਸੇ ਏਅਰ ਪੋਰਟ ਤੋਂ ਖਿੱਚੀ ਗਈ ਇੱਕ ਤਸਵੀਰ ਦੇ ਨਾਲ ਦੁਸ਼ਮਣਾਂ ਨੂੰ ਜ਼ਿੰਦਗੀ ਉਧਾਰ ਦੇਣ ਦੀ ਗੱਲ ਕਹੀ ਗਈ ਹੈ। ਪੋਸਟ ਵਿੱਚ ਸਾਫ ਸਾਫ ਲਿਖਿਆ ਗਿਆ ਹੈ ਕਿ *ਇਹ ਨਾ ਸੋਚ ਲਿਓ ਵੈਰੀਓ ਤੁਹਾਡੀ ਮੌਤ ਟਲ ਗਈ ਥੋੜ੍ਹਾ ਟਾਈਮ ਜ਼ਿੰਦਗੀ ਉਧਾਰ ਦਿੱਤੀ ਤੁਹਾਨੂੰ ਇੰਜੋਏ ਕਰੋ ਜਦ ਤੱਕ ਦਿਲਚਸਪ ਗੱਲ ਇਹ ਹੈ ਕਿ ਇਸੇ ਨਾਂਅ ਦੇ ਇੱਕ ਹੋਰ ਫੇਸਬੁੱਕ ਪੇਜ ਨੇ ਵੀ ਇਹੀ ਤਸਵੀਰ ਦੇ ਨਾਲ ਇੱਕ ਪੋਸਟ ਜਾਰੀ ਕੀਤੀ ਹੈ ਜਿਸ ਵਿੱਚ ਸਹੀ ਸਲਾਮਤ ਮੰਜ਼ਿਲ `ਤੇ ਪਹੁੰਚ ਜਾਣ ਦੀ ਗੱਲ ਕਹੀ ਗਈ ਹੈ।
ਇਸ ਪੋਸਟ ਵਿੱਚ ਦੁਸ਼ਮਣਾਂ ਨੂੰ ਪੱਥਰਾਂ ਦਾ ਸੀਨਾ ਪਾੜ ਕੇ ਨਿੱਕਲ ਜਾਣ ਦੀ ਗੱਲ ਨੂੰ ਲਲਕਾਰ ਭਰੇ ਲਹਿਜ਼ੇ ਵਿੱਚ ਕਿਹਾ ਗਿਆ ਹੈ। ਹਾਲਾਂਕਿ ਨਾ ਤਾਂ ਵਿੱਕੀ ਗੌਂਡਰ ਦੇ ਵਿਦੇਸ਼ ਫਰਾਰ ਹੋਣ ਬਾਰ ਕੋਈ ਪੁਸ਼ਟੀ ਹੋਈ ਹੈ ਅਤੇ ਨਾ ਹੀ ਅਤੇ ਇਹਨਾਂ ਫੇਸਬੁੱਕ ਪੇਜਾਂ ਬਾਰੇ ਜਾਰੀ ਕਿਸੇ ਪੋਸਟ ਬਾਰੇ। ਪਰ ਵਿੱਕੀ ਗੌਂਡਰ ਦੇ ਨਾਂਅ ਨੂੰ ਲੈ ਸੋਸ਼ਲ ਮੀਡੀਆ ਵਿੱਚ ਚਰਚਾ ਦਾ ਬਾਜ਼ਾਰ ਗਰਮ ਹੈ।