ਭਾਖੜਾ ਡੈਮ 'ਚ ਪਾਣੀ ਦਾ ਪੱਧਰ 1656 ਫ਼ੁਟ 'ਤੇ ਪਹੁੰਚਿਆ
ਵਿਸ਼ਵ ਪ੍ਰਸਿਧ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣਾ ਜਾਰੀ ਹੈ। 13 ਅਗੱਸਤ ਨੂੰ ਸਵੇਰੇ ਛੇ ਵਜੇ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਭਾਖੜਾ ਡੈਮ 'ਚ ਪਾਣੀ ਦਾ ਪੱਧਰ
ਨੰਗਲ, 13 ਅਗੱਸਤ (ਕੁਲਵਿੰਦਰ ਭਾਟੀਆ): ਵਿਸ਼ਵ ਪ੍ਰਸਿਧ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣਾ ਜਾਰੀ ਹੈ। 13 ਅਗੱਸਤ ਨੂੰ ਸਵੇਰੇ ਛੇ ਵਜੇ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1656 ਫ਼ੁਟ 'ਤੇ ਪੁੱਜ ਗਿਆ ਹੈ ਜੋ ਕਿ ਭਾਖੜਾ ਡੈਮ ਦੀ ਭੰਡਾਰਣ ਸਮਰੱਥਾ ਤੋਂ ਮਹਿਜ਼ 24 ਫ਼ੁਟ ਹੇਠਾਂ ਅਤੇ ਭਾਖੜਾ ਡੈਮ ਦੇ ਫ਼ਲੱਡ ਕੰਟਰੋਲ ਗੇਟਾਂ ਦੇ ਪੱਧਰ (1645 ਫ਼ੁਟ) ਤੋਂ 11 ਫ਼ੁਟ ਵੱਧ ਹੈ। ਜਦੋਂ ਕਿ ਭਾਖੜਾ ਡੈਮ 'ਚ 1680 ਫ਼ੁਟ ਤਕ ਪਾਣੀ ਜਮ੍ਹਾਂ ਕੀਤਾ ਜਾ ਸਕਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਛੇ ਵਜੇ ਭਾਖੜਾ ਡੈਮ 'ਚ ਪਾਣੀ ਦੀ ਆਮਦ 47639 ਕਿਉਸਿਕ ਫ਼ੁਟ ਦਰਜ ਕੀਤੀ ਗਈ ਜਦੋਂ ਕਿ 25300 ਕਿਉਸਿਕ ਫ਼ੁਟ ਪਾਣੀ ਛਡਿਆ ਜਾ ਰਿਹਾ ਹੈ। ਇਸ ਵਿਚੋਂ ਸਤਲੁਜ ਦਰਿਆ ਵਿਚ 10350 ਕਿਉਸਿਕ ਫ਼ੁਟ, ਨੰਗਲ ਹਾਈਡਲ ਚੈਨਲ 'ਚ 12500 ਕਿਉਸਿਕ ਫ਼ੁਟ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ 'ਚ 10150 ਕਿਉਸਿਕ ਫ਼ੁਟ ਪਾਣੀ ਛਡਿਆ ਜਾ ਰਿਹਾ ਹੈ। 13 ਅਗੱਸਤ ਨੂੰ ਭਾਖੜਾ ਡੈਮ ਵਿਖੇ 210.14 ਲੱਖ ਯੂਨਿਟ ਅਤੇ ਗੰਗੂਵਾਲ ਪਾਵਰ ਹਾਉਸ ਤੋਂ 24.21 ਲੱਖ ਯੂਨਿਟ ਬਿਜਲੀ ਤਿਆਰ ਕੀਤੀ ਜਾ ਰਹੀ ਹੈ।