ਜਾਣੋ ਸ਼ੋਸ਼ਲ ਮੀਡੀਆ 'ਤੇ ਚੱਲ ਰਹੀ ਚਰਚਾ ਬਾਰੇ ਕੀ ਕਿਹਾ ਰਾਜਾ ਵੜਿੰਗ ਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ੋਸ਼ਲ ਮੀਡੀਆ 'ਤੇ ਚੱਲ ਰਹੀ ਚਰਚਾ ਉੱਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਜਦੋਂ ਮੈਂ ਕੈਬਿਨੇਟ ਮੰਤਰੀ ਬਣਾਂਗਾ ਤਾਂ ਮੈ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਦੇ ਲੋਕਾਂ ਅਤੇ..

Raja Warring

ਸ਼ੋਸ਼ਲ ਮੀਡੀਆ 'ਤੇ ਚੱਲ ਰਹੀ ਚਰਚਾ ਉੱਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਜਦੋਂ ਮੈਂ ਕੈਬਿਨੇਟ ਮੰਤਰੀ  ਬਣਾਂਗਾ ਤਾਂ ਮੈ ਦੇਸ਼  ਦੇ ਨੌਜਵਾਨਾਂ ਨੂੰ ਦੇਸ਼ ਦੇ ਲੋਕਾਂ ਅਤੇ ਤਮਾਮ ਪੱਤਰਕਾਰ ਸਾਥੀਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਕੋਈ ਵੀ ਕੈਬਿਨੇਟ ਮੰਤਰੀ ਬਣਦਾ ਹੈ ਤਾਂ ਸਭ ਤੋਂ ਪਹਿਲਾਂ ਕਸਮ ਲੈਂਦਾ ਹੈ। ਫਿਰ ਉਨ੍ਹਾਂ ਨੂੰ ਪੋਰਟਫੋਲੀਓ ਦਿੱਤਾ ਜਾਂਦਾ ਹੈ ਪਰ ਅੱਜਕੱਲ੍ਹ ਸ਼ੋਸ਼ਲ ਮੀਡੀਆ 'ਤੇ ਜੋ ਕੁੱਝ ਵੀ ਆ ਜਾਂਦਾ ਹੈ ਉਸੇ ਨੂੰ ਹੀ ਸੱਚ ਮੰਨ  ਲਿਆ ਜਾਂਦਾ ਹੈ।

ਪੰਜਾਬ ਦੀ ਨਵੀਂ ਕੈਬਿਨੇਟ ਦੇ ਵਿਸਥਾਰ ਦੇ ਬਾਰੇ 'ਚ ਦੱਸਦੇ ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਇਸਦੇ ਵਿਸਥਾਰ  ਬਾਰੇ 'ਚ ਤਾਂ ਪੰਜਾਬ  ਦੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ  ਜਾਂ ਫਿਰ ਰਾਹੁਲ ਗਾਂਧੀ ਹੀ ਦੱਸ ਸਕਦੇ ਹਨ। ਅਕਾਲੀ ਦਲ ਦੁਆਰਾ ਚਲਾਈ ਗਈ ਜਬਰ ਵਿਰੋਧੀ ਲਹਿਰ 'ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦਾ ਹੈ ਜਿਨ੍ਹਾਂ ਨੇ 10 ਸਾਲ ਪੰਜਾਬ ਪ੍ਰਦੇਸ਼ 'ਚ ਰਾਜ ਕੀਤਾ।

ਹਲਕਾ ਗਿੱਦੜਬਾਹਾ ਦੇ ਆਜ਼ਾਦੀ ਘੁਲਾਟੀਏ ਪਰਿਵਾਰ 'ਤੇ ਪੁਲਿਸ ਦੁਆਰਾ ਕੀਤੇ ਗਏ ਤਸ਼ੱਦਤ 'ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਕਿਸੇ ਵੀ ਫਰੀਡਮ ਫਾਇਟਰ ਦਾ ਨਹੀਂ ਪਤਾ। ਇਸ ਮਾਮਲੇ 'ਚ ਕਾਨੂੰਨ ਆਪਣੀ ਪੂਰੀ ਕਾਰਵਾਈ ਕਰੇ ਅਸੀਂ ਹਮੇਸ਼ਾ ਹੀ ਫਰੀਡਮ ਫਾਇਟਰਸ ਦੀ ਕਦਰ ਕਰਦੇ ਹਾਂ ਅਤੇ ਕਦਰ ਕਰਦੇ ਰਹਾਂਗੇ। ਕਿਸਾਨਾਂ ਬਾਰੇ ਬੋਲਦੇ ਹੋਏ ਰਾਜਾ ਵਡਿੰਗ ਨੇ ਕਿਹਾ ਕਿ ਸਫੇਦ ਮੱਖੀ ਦਾ ਜੋ ਹਮਲਾ ਹੋਇਆ ਹੈ ਉਸ ਨੂੰ ਅਸੀ ਇਸਤੋਂ ਹੋਰ ਜਿਆਦਾ ਵਧਣ ਨਹੀ ਦੇਵਾਂਗੇ।