ਲੰਬੀ ਤੋਂ 8.80 ਲੱਖ ਦੀ ਜਾਲੀ ਕਰੰਸੀ ਦੇ ਨਾਲ ਨੌਜਵਾਨ ਗ੍ਰਿਫਤਾਰ
ਪੁਲਿਸ ਦੇ ਸਾਂਝੇ ਅਭਿਆਨ ਨਾਲ ਨਸ਼ੀਲੇ ਪਦਾਰਥਾਂ ਦੀ ਖਰੀਦ ਲਈ ਜਾਲੀ ਕਰੰਸੀ ਛਾਪਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ, ਜੋ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ..
ਬਠਿੰਡਾ: ਪੁਲਿਸ ਦੇ ਸਾਂਝੇ ਅਭਿਆਨ ਨਾਲ ਨਸ਼ੀਲੇ ਪਦਾਰਥਾਂ ਦੀ ਖਰੀਦ ਲਈ ਜਾਲੀ ਕਰੰਸੀ ਛਾਪਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ, ਜੋ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕਾ ਥਾਣਾ ਲੰਬੀ ਨਾਲ ਸੰਬੰਧਿਤ ਹੈ। ਲੰਬੀ ਥਾਣੇ 'ਚ ਪੈਂਦੇ ਪਿੰਡ ਮਿੱਠੜੀ ਨਿਵਾਸੀ ਰਵਿੰਦਰ ਸਿੰਘ ਨੇ ਨਾਇਜੀਰਿਅਨ ਤੋਂ ਹੈਰੋਇਨ ਖਰੀਦਣ ਲਈ ਜਾਲੀ ਕਰੰਸੀ ਛਾਪੀ ਤੇ ਪੁਲਿਸ ਦੇ ਹੱਥੀਂ ਚੜ੍ਹ ਗਿਆ।
ਦੋਸ਼ੀ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ ਦੇ ਇੰਚਾਰਜ ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਥਾਣਾ ਕੈਨਾਲ ਪੁਲਿਸ ਤੇ ਸੀ. ਆਈ. ਏ. 2 ਦੇ ਸਾਂਝੇ ਅਭਿਆਨ ਨਾਲ ਐੱਸ. ਟੀ. ਐੱਸ. ਨੂੰ ਵੱਡੀ ਕਾਮਯਾਬੀ ਮਿਲੀ।
ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਰਵਿੰਦਰ ਸਿੰਘ ਨੂੰ 8.80 ਲੱਖ ਦੀ ਜਾਲੀ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ, ਜੋ ਦਿੱਲੀ ਦੇ ਨਾਈਜੀਰੀਅਨ ਤੋਂ ਹੈਰੋਇਨ ਖਰੀਦਣ ਜਾ ਰਿਹਾ ਸੀ। ਪੁਲਿਸ ਨੇ ਉਸ ਨੂੰ ਬਠਿੰਡਾ 'ਚ ਗ੍ਰਿਫਤਾਰ ਕਰ ਲਿਆ।