ਤਿੰਨ ਨੌਜਵਾਨਾਂ ਕੋਲੋ ਹੈਰੋਇਨ ਹੋਈ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨੋਂ ਨਿਵਾਸੀਆਂ ਨੂੰ ਜ਼ਿਲ੍ਹਾ ਹਿਸਾਰ ਤੋਂ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ।

Three youths found heroin seized

ਖਰੜ: ਸੀ.ਆਈ.ਏ ਸਟਾਫ਼ ਖਰੜ ਦੇ ਇੰਚਾਰਜ਼ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਜੀਵਨ ਸਿੰਘ ਤੇ ਦੀਪਕ ਸਿੰਘ ਸਮੇਤ ਪੁਲੀਸ ਪਾਰਟੀ ਨੇ ਚੰਡੀਗੜ੍ਹ ਯੂਨੀਵਰਿਸਟੀ ਘੜੂੰਆਂ ਨੇਡ਼ਿਉਂ ਤਿੰਨ ਵਿਅਕਤੀਆਂ ਨੂੰ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ। ਸੀਆਈਏ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਕਤ ਟੀਮ ਨੂੰ ਤਿੰਨ ਮੁਲਜ਼ਮਾਂ ਵਿੱਕੀ, ਤੰਨੂ 'ਤੇ ਮਨੋਜ ਸ਼ਰਮਾ ਤਿੰਨੋਂ ਨਿਵਾਸੀਆਂ ਨੂੰ ਜ਼ਿਲ੍ਹਾ ਹਿਸਾਰ ਤੋਂ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ।

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ 7 ਜਨਵਰੀ ਨੂੰ ਨਿਊ ਸਵਰਾਜ ਨਗਰ ਦੀ ਕਰਮਜੀਤ ਕੌਰ ਨਾਂ ਦੀ ਔਰਤ ਵਾਲੀਆਂ ਝਪਟਣ ਦੀ ਵਾਰਦਾਤ ਕਬੂਲੀ ਹੈ। ਉਨ੍ਹਾਂ ਉਕਤ ਦੋਵੇਂ ਮੁਲਜ਼ਮ ਸੰਨੀ ਐਨਕਲੇਵ ਦੇ ਮੰਦਰ ਕੋਲੋਂ ਇੱਕ ਔਰਤ ਦਾ ਪਰਸ ਖੋਹ ਕੇ ਵੀ ਫਰਾਰ ਹੋ ਗਏ ਸਨ।