ਬੰਦੀ ਸਿੰਘਾਂ ਨੂੰ ਪੰਜਾਬ ਸਰਕਾਰ ਰਿਹਾ ਕਰੇ - ਯੂਨਾਈਟਿਡ ਸਿੱਖ ਪਾਰਟੀ

ਏਜੰਸੀ

ਖ਼ਬਰਾਂ, ਪੰਜਾਬ

ਜੇਕਰ ਨੁਕਸਾਨ ਹੁੰਦਾ ਹੈ ਤਾਂ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ  

File Photo

ਪੂਰੀ ਦੁਨੀਆਂ ਵਿਚ ਕੋਰੋਨਾ ਵਾਇਰਸ ਕਾਰਨ ਤਬਾਹੀ ਮਚੀ ਹੋਈ ਹੈ ਇਹ ਤਬਾਹੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਦੁਨੀਆਂ ਵਿਚ 35 ਦੇ ਕਰੀਬ ਮੁਲਕ ਪੂਰੀ ਤਰ੍ਹਾਂ ਬੰਦ ਹਨ  ਜਿਹਨਾਂ ਚੋਂ ਭਾਰਤ ਵੀ ਕਰੋਨਾਂ ਦੀ ਚਪੇਟ ਵਿਚ ਆ ਗਿਆ ਹੈ। ਪਿਛਲੇ ਦਿਨੀਂ ਤੁਸੀਂ ਪੰਜਾਬ ਦੀਆਂ ਜੇਲ੍ਹਾਂ ਚੋਂ ਕੋਰੋਨਾ ਵਾਇਰਸ ਦੀ ਤਬਾਹੀ ਤੋਂ ਬਚਾ ਕਰਨ ਲਈ ਜੇਲ੍ਹਾਂ ਚੋਂ 5800 ਦੇ ਕਰੀਬ ਜੇਲ੍ਹ 'ਚ ਬੰਦ ਵੱਖ ਵੱਖ ਕੇਸਾਂ ਵਿਚ ਸ਼ਾਮਿਲ ਬੰਦੀਆਂ ਨੂੰ ਰਿਹਾ ਕੀਤਾ ਜਾ ਰਿਹਾ ਹੈ

ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਪਰੰਤੂ ਇਸ ਵਿਚ  ਬੰਦੀ ਸਿੰਘਾਂ ਦੀ ਕੋਈ ਰਿਹਾਈ ਦੀ ਗੱਲ ਨਹੀ ਹੈ ਬੰਦੀ ਸਿੰਘਾਂ ਦੀ ਵੀ ਜਾਨ ਨੂੰ ਉਨਾਂ ਹੀ ਖਤਰਾ ਹੈ ਜਿਨਾਂ ਤੁਹਾਡੇ ਵੱਲੋਂ ਛੱਡੇ ਜਾ ਰਹੇ 5800 ਕੈਦੀਆਂ ਨੂੰ ਹੈ। ਹੁਣ ਤੇ ਸੁਪਰੀਮ ਕੋਰਟ ਦੇ ਆਦੇਸ਼ ਵੀ ਆ ਗਏ ਹਨ ਕਿ ਜਿਹਨਾਂ ਨੂੰ 7 ਸਾਲ ਦੀ ਸਜਾ ਜਾ ਉਸ ਤੋਂ ਘੱਟ ਹੈ ਉਸ ਨੂੰ ਸਰਕਾਰ ਪੈਰੋਲ ਤੇ ਰਿਹਾ ਕਰੇ,

ਪਰੰਤੂ ਤੁਹਾਡੇ ਵੱਲੋਂ ਕਿਸੇ ਵੀ ਤਰਾਂ ਦਾ ਕੋਈ ਵੀ ਉਪਰਾਲਾ ਨਹੀ ਕੀਤਾ ਜਾ ਰਿਹਾ  ਸੋ ਅੰਤ ਵਿਚ ਭਾਈ ਰਾਜਪੁਰਾ ਨੇ ਪੰਜਾਬ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਕਰਨ ਦੀ ਅਪੀਲ ਕਰਦਿਆ ਕਿਹਾ ਜੇਕਰ ਸਰਕਾਰ ਨੇ ਰਿਹਾ ਨਾ ਕੀਤੇ ਤੇ ਉਹਨਾਂ ਦਾ ਕਰੋਨਾ ਬਿਮਾਰੀ ਕਾਰਨ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜੁੰਮਿਵਾਰ ਸਰਕਾਰ ਦੀ ਹੋਵੇਗੀ