ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪ੍ਰਬੰਧਕ ਅਤੇ ਵਿਦਿਆਰਥੀਆਂ ਵਲੋਂ ਨੈਸ਼ਨਲ ਹਾਈਵੇ ’ਤੇ ਧਰਨਾ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲਜ ਅਤੇ ਪ੍ਰਸ਼ਾਸਨ ਆਹਮਣੇ ਸਾਹਮਣੇ ਹੈ...

Jcb

ਬੁਢਲਾਡਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲਜ ਅਤੇ ਪ੍ਰਸ਼ਾਸਨ ਆਹਮਣੇ ਸਾਹਮਣੇ ਹੈ ਕਿਉਂਕਿ ਐਸਜੀਪੀਸੀ ਦੇ ਅਨੁਸਾਰ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਕੁੱਝ ਜ਼ਮੀਨ ਨੇਸ਼ਨਲ ਹਾਈਵੇ 148b ਲਈ ਸਕਵਾਇਰ ਕੀਤੀ ਗਈ ਸੀ ਪਰ ਸਕੂਲ ਪ੍ਰਬੰਧਕਾਂ ਦਾ ਇਲਜ਼ਾਮ ਹੈ ਕਿ ਅੱਜ ਪ੍ਰਸ਼ਾਸਨ ਨੇ ਬੁਲਡੋਜਰ ਲਿਆਕੇ ਉਨ੍ਹਾਂ ਦੀ ਕੁੱਝ ਇਮਾਰਤ ਨੂੰ ਢਾਹ ਦਿੱਤਾ ਜਿਸਦੇ ਚਲਦੇ ਕਾਲਜ ਟਾਇਮ ਉੱਤੇ ਸ਼ਾਸਨ ਦੀ ਧੱਕੇ ਸ਼ਾਹੀ ਦੇ ਖਿਲਾਫ ਕਾਲਜ ਨੇ ਨੇਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਅਤੇ ਪ੍ਰਸ਼ਾਸਨ  ਦੇ ਖਿਲਾਫ ਜੱਮਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਮਾਨਸਾ ਜਿਲ੍ਹੇ  ਦੇ ਕਸਬੇ ਬੁਢਲਾਡਾ ਵਿੱਚ ਗੁਰੂ ਨਾਨਕ ਕਾਲਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਅਧੀਨ ਚੱਲ ਰਿਹਾ ਹੈ ਦਾ ਕੁੱਝ ਹਿੱਸਾ ਪ੍ਰਸ਼ਾਸਨ ਵਲੋਂ ਨੇਸ਼ਨਲ ਹਾਈਵੇ ਲਈ ਸਕਵਾਇਰ ਕੀਤਾ ਗਿਆ ਹੈ । ਪਰ ਬਿਨਾਂ ਕਿਸੇ ਸੂਚਨਾ ਦਿੱਤੇ ਅੱਜ ਪ੍ਰਸ਼ਾਸਨ ਨੇ ਬੁਲਡੋਜਰ ਦੀ ਮਦਦ ਨਾਲ ਕਾਲਜ ਦਾ ਕੁੱਝ ਹਿੱਸਾ ਦਾਹ ਦਿੱਤਾ ਜਿਸਦੇ ਨਾਲ ਗੁੱਸੇ ਵਿੱਚ ਆਏ ਕਾਲਜ ਪ੍ਰਬੰਧਕ ਅਤੇ ਵਿਦਿਆਰਥੀਆਂ ਨੇ ਨੇਸ਼ਨਲ ਹਾਈਵੇ ਉੱਤੇ ਜਾਮ ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ ਕਾਲਜ ਪ੍ਰਬੰਧਕਾਂ ਦਾ ਕਹਿਣਾ ਹੈ

ਕਿ ਪ੍ਰਸ਼ਾਸਨ ਨੇ ਬਿਨਾਂ ਕਿਸੇ ਸੂਚਨਾ ਦਿੱਤੇ ਕਾਲਜ  ਦੇ ਉੱਤੇ ਬੁਲਡੋਜਰ ਚਲਾ ਦਿੱਤਾ ਜਦੋਂ ਕਿ ਕਾਲਜ ਵਿੱਚ ਕਰੋਡ਼ਾਂ ਰੁਪਏ ਦਾ ਸਾਮਾਨ ਪਿਆ ਹੈ । ਜਿਸਦੀ ਜ਼ਿੰਮੇਦਾਰੀ ਹੁਣ ਜਿਲਾ ਪ੍ਰਸ਼ਾਸਨ ਦੀ ਹੈ ਉਨ੍ਹਾਂ ਨੇ ਚਿਤਾਵਨੀ ਦਿੱਤੀ ਕੀ ਜੇਕਰ ਪ੍ਰਸ਼ਾਸਨ ਨੇ ਕਾਲਜ ਦੀ ਕੰਧ ਫਿਰ ਖੜੀ ਨਹੀਂ ਕੀਤੀ ਤਾਂ ਉਹ ਆਪਣਾ ਅੰਦੋਲਨ ਇਸੇ ਤਰ੍ਹਾਂ ਜਾਰੀ ਰੱਖਣਗੇ।