ਮੁੱਖ ਮੰਤਰੀ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਜਾਰੀ ਨੰਬਰ 'ਤੇ ਹਫ਼ਤੇ ਦੇ ਸੱਤੋਂ ਦਿਨ PPS ਅਧਿਕਾਰੀ ਰੱਖਣਗੇ ਨਜ਼ਰ
ਐਂਟੀ ਕਰਪੱਸ਼ਨ ਲਾਈਨ ਦੀ ਸੁਪਰਵੀਜ਼ਰ ਲਈ ਤਿੰਨ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਐਂਟੀ ਕਰੱਪਸ਼ਨ ਨੰਬਰ ਜਾਰੀ ਕੀਤਾ ਗਿਆ ਸੀ। ਨੰਬਰ ਜਾਰੀ ਕਰਨ ਤੋਂ ਬਾਅਦ ਵੱਡਾ ਐਕਸ਼ਨ ਲੈਂਦਿਆਂ ਐਂਟੀ ਕਰਪੱਸ਼ਨ ਲਾਈਨ ਦੀ ਹਫ਼ਤੇ ਦੇ ਸੱਤਾਂ ਦਿਨਾਂ ਵਿਚ 24 ਘੰਟੇ ਸੁਪਰਵੀਜ਼ਨ ਲਈ ਤਿੰਨ ਅਧਿਕਾਰੀਆਂ ਦੀ ਤਾਇਨਾਤੀ ਵੀ ਕੀਤੀ ਗਈ ਹੈ। ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਲਈ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਐਂਟੀ ਕਰਪੱਸ਼ਨ ਲਾਈਨ ਦੀ ਸੁਪਰਵੀਜ਼ਰ ਲਈ ਤਿੰਨ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਸ਼੍ਰੀ ਵਿਕਾਸ ਸੱਭਰਵਾਲ, ਪੀ. ਪੀ. ਐੱਸ., 1352/ਪੀਏਪੀ, ਸ਼੍ਰੀ ਅਮਰੋਜ ਸਿੰਘ, ਪੀਪੀਐੱਸ, ਡੀ. ਐੱਸ. ਪੀ. (ਸਿੱਧੀ ਭਰਤੀ) ਤੇ ਮਿਸ ਰੁਪਿੰਦਰਦੀਪ ਕੌਰ ਸੋਹੀ, ਪੀਪੀਐੱਸ, ਡੀਐੱਸਪੀ ਨੂੰ ‘ਆਪ’ ਸਰਕਾਰ ਵੱਲੋਂ ਸੁਪਰਵੀਜ਼ਨ ਲਈ ਨਿਯੁਕਤ ਕੀਤਾ ਗਿਆ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਖ਼ਤਮ ਕਰਨ ਲਈ ਹੈਲਪਲਾਈਨ ਨੰਬਰ 95012-00200 ਜਾਰੀ ਕੀਤਾ। ਨੰਬਰ ਜਾਰੀ ਕਰਦੇ ਸਮੇਂ ਭਗਵੰਤ ਮਾਨ ਨੇ ਕਿਹਾ ਕਿ ਇਸ ਨੂੰ ‘ਐਂਟੀ ਕੁਰੱਪਸ਼ਨ ਐਕਸ਼ਨ ਲਾਈਨ’ ਕਿਹਾ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਅਪੀਲ ਕੀਤੀ ਸੀ ਕਿ ਇਸ ਨੰਬਰ 'ਤੇ ਬ੍ਰਿਸ਼ਟਾਚਰਾ ਤੋਂ ਇਲਾਵਾ ਹੋਰ ਕੋਈ ਵੀ ਸ਼ਿਕਾਇਤ ਨਾ ਭੇਜੀ ਜਾਵੇ।