ਤੇਲ ਦੀਆਂ ਕੀਮਤਾਂ 'ਚ ਵਾਧੇ ਅਤੇ ਮਹਿੰਗਾਈ ਨੂੰ ਲੈ ਕੇ ਲੋਕ ਸਭਾ ਵਿਚ ਹੋਇਆ ਹੰਗਾਮਾ

ਏਜੰਸੀ

ਖ਼ਬਰਾਂ, ਪੰਜਾਬ

ਤੇਲ ਦੀਆਂ ਕੀਮਤਾਂ 'ਚ ਵਾਧੇ ਅਤੇ ਮਹਿੰਗਾਈ ਨੂੰ ਲੈ ਕੇ ਲੋਕ ਸਭਾ ਵਿਚ ਹੋਇਆ ਹੰਗਾਮਾ

image


ਮਹਿੰਗਾਈ 'ਤੇ ਕਾਬੂ ਰੱਖਣ ਲਈ ਦੇਸ਼ 'ਚ 'ਹਰ ਮਹੀਨੇ ਇਕ ਚੋਣ ਹੋਣੀ ਚਾਹੀਦੀ ਹੈ' : ਐਨਸੀਪੀ

ਨਵੀਂ ਦਿੱਲੀ, 23 ਮਾਰਚ : ਲੋਕ ਸਭਾ 'ਚ ਬੁਧਵਾਰ ਨੂੰ  ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਪਟਰੌਲ, ਡੀਜ਼ਲ ਅਤੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧੇ ਅਤੇ ਵਧਦੀ ਮਹਿੰਗਾਈ ਦੇ ਮੁੱਦੇ 'ਤੇ ਭਾਰੀ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ 40 ਮਿੰਟਾਂ ਬਾਅਦ ਦੁਪਹਿਰ 12 ਵਜੇ ਲਕ ਲਈ ਮੁਲਤਵੀ ਦਿਤੀ ਗਈ | ਅੱਜ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦੇਸ਼ ਦੀ ਆਜ਼ਾਦੀ ਲਈ ਅਪਣਾ ਬਲਿਦਾਨ ਦੇਣ ਵਾਲੇ ਮਹਾਨ ਸੈਨਾਨੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੂੰ  ਯਾਦ ਕੀਤਾ ਅਤੇ ਸਦਨ ਨੇ ਕੁੱਝ ਸਮੇਂ ਲਈ ਚੁੱਪ ਧਾਰ ਕੇ ਉਨ੍ਹਾਂ ਨੂੰ  ਸ਼ਰਧਾਂਜਲੀ ਦਿਤੀ |
ਇਸ ਦੇ ਬਾਅਦ ਸਪੀਕਰ ਨੇ ਜਿਵੇਂ ਸੈਸ਼ਨ ਸ਼ੁਰੂ ਕਰਨ ਲਈ ਕਿਹਾ, ਉਦੋਂ ਹੀ ਕਾਂਗਰਸ, ਦਰਮੁਕ ਤਿ੍ਣਮੂਲ ਕਾਂਗਰਸ ਸਮੇਤ ਕੁੱਝ ਹੋਰ ਵਿਰੋਧੀ ਧਿਰਾਂ ਦੇ ਮੈਂਬਰ ਤੇਲ ਦੀਆਂ ਕੀਮਤਾਂ 'ਚ ਵਾਧੇ ਅਤੇ ਮਹਿੰਗਾਈ ਦੇ ਮੁੱਦੇ ਨੂੰ  ਲੈ ਕੇ ਬੈਂਚ ਦੇ ਨੇੜੇ ਆ ਕੇ ਨਾਹਰੇਬਾਜ਼ੀ ਕਰਨ ਲੱਗੇ | ਵਿਰੋਧੀ ਧਿਰਾਂ ਨੇ ਅਪਣੇ ਹੱਥਾਂ 'ਚ ਤਖ਼ਤੀਆਂ ਫੜੀਆਂ ਹੋਈਆਂ ਸੀ ਜਿਨ੍ਹਾਂ 'ਤੇ ਤੇਲ ਦੀਆਂ ਕੀਮਤਾਂ 'ਚ ਵਾਧੇ ਅਤੇ ਮਹਿੰਗਾਈ ਦਾ ਮੁੱਦਾ ਚੁਕਿਆ ਗਿਆ ਸੀ |
ਲੋਕ ਸਭਾ ਸਪੀਕਰ ਨੇ ਸ਼ੋਰ ਸ਼ਰਾਬੇ ਦੌਰਾਨ ਵੀ ਪ੍ਰਸ਼ਨਕਾਲ ਚਲਾਉਣ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾ ਸਿਰਫ਼ ਅਪਣੀ ਪਾਰਟੀ ਦੇ ਮੈਂਬਰਾਂ ਨੂੰ  ਬਲਕਿ ਹੋਰ ਵਿਰੋਧੀ ਧਿਰਾਂ ਦੇ ਸਾਂਸਦਾਂ ਨੂੰ  ਪ੍ਰਸ਼ਨਕਾਲ 'ਚ ਹਿੱਸਾ ਨਾ ਲੈਣ ਅਤੇ ਪਟਰੌਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਰੁਧ ਪ੍ਰਦਰਸ਼ਨ ਕਰਨ ਦਾ ਇਸ਼ਾਰਾ ਦਿੰਦੀ ਵੇਖੀ ਗਈ |

ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨੇ ਪਟਰੌਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ 'ਚ ਕੀਤੇ ਵਾਧੇ ਨੂੰ  ਵਾਪਸ ਲੈਣ ਦੀ ਮੰਗ ਕੀਤੀ |

ਇਸ ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੀ ਸਾਂਸਦ ਸੁਪਰੀਆ ਸੁਲੇ ਨੇ ਹਾਲ ਹੀ ਵਿਚ ਪਟਰੌਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ 'ਚ ਵਾਧੇ ਨੂੰ  ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੋਣਾਂ ਦੇ ਸਮੇਂ ਮਹਿੰਗਾਈ 'ਤੇ ਲਗਾਮ ਰਹਿੰਦੀ ਹੈ ਤਾਂ ਦੇਸ਼ 'ਚ 'ਹਰ ਮਹੀਨੇ ਇਕ ਚੋਣ ਕਰਾਈ ਜਾਣੀ ਚਾਹੀਦੀ ਹੈ' ਤਾਕਿ ਜਨਦਾ ਨੂੰ  ਮਹਿੰਗਾਈ ਦਾ ਬੋਝ ਨਾਲ ਝੱਲਣਾ ਪਵੇ | ਐਨਸੀਪੀ ਆਗੂ ਸੁਪਰੀਆ ਸੁਲੇ ਨੇ ਲੋਕ ਸਭਾ 'ਚ ਸਿਫਰ ਕਾਲ 'ਚ ਇਸ ਵਿਸ਼ੇ ਨੂੰ  ਚੁਕਦੇ ਹੋਏ ਕਿਹਾ ਕਿ ਮਹਿਲਾਵਾਂ ਨੂੰ  ਉਜਵਲਾ ਯੋਜਨਾ ਤਹਿਤ ਰਸੋਈ ਗੈਸ ਦਾ ਲਾਭ ਦੇਣ ਵਾਲੀ ਸਰਕਾਰ ਨੇ ਪਟਰੌਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਮੁੜ ਵਾਧਾ ਕੀਤਾ ਹੈ | ਉਨ੍ਹਾਂ ਕਿਹਾ ਕਿ ਦੇਸ਼ 'ਚ ਮਹਿੰਗਾਈ ਨਾਲ ਜਨਤਾ ਦਾ ਬੁਰਾ ਹਾਲ ਹੈ | ਉਨ੍ਹਾਂ ਕਿਹਾ, ''ਜਦ ਵੀ ਚੋਣਾਂ ਹੁੰਦੀਆਂ ਹਨ ਤਾਂ ਉਸ ਤੋਂ ਪਹਿਲਾਂ ਮਹਿੰਗਾਈ ਇਕਦਮ ਨਾਲ ਜੁਕ ਜਾਂਦੀ ਹੈ ਅਤੇ ਚੋਣ ਖ਼ਤਮ ਹੋਣ ਦੇ ਬਾਅਦ ਮਹਿੰਗਾਈ ਮੁੜ ਤੋਂ ਵਧ ਜਾਂਦੀ ਹੈ |''     (ਏਜੰਸੀ)