ਸਾਬਕਾ ਸੈਨਿਕਾਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ: ਚੇਤਨ ਸਿੰਘ ਜੌੜਾਮਾਜਰਾ

ਏਜੰਸੀ

ਖ਼ਬਰਾਂ, ਪੰਜਾਬ

ਜੌੜਾਮਾਜਰਾ ਨੇ ਜੀ.ਓ.ਜੀ. ਸਕੀਮ ਸਬੰਧੀ ਮਸਲਿਆਂ ਨੂੰ ਵਿਚਾਰਨ  ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ

All possible steps will be taken for the welfare of ex-servicemen: Chetan Singh Jaudamajra

ਚੰਡੀਗੜ੍ਹ: ਪੰਜਾਬ ਦੇ ਰੱਖਿਆ ਸੈਨਿਕਾਂ ਦੀ ਭਲਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਤਹਿਤ , 24 ਮਾਰਚ 2023 ਨੂੰ ਰੱਖਿਆ ਸੇਵਾਵਾਂ ਭਲਾਈ (ਡੀ.ਐਸ.ਡਬਲਯ.) ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੀ ਪ੍ਰਧਾਨਗੀ ਹੇਠ ਪੁਰਾਣੀ ਜੀਓਜੀ ਸਕੀਮ ਦੇ ਮੁੱਦਿਆਂ ਨੂੰ ਹੱਲ ਕਰਨ ਸਬੰਧੀ ਵਿਚਾਰ-ਚਰਚਾ ਕਰਨ  ਲਈ ਇੱਕ ਮੀਟਿੰਗ ਕੀਤੀ ਗਈ । ਇਹ ਮੀਟਿੰਗ ਜੀ.ਓ.ਜੀ. ਦੀ 11 ਮੈਂਬਰੀ ਟੀਮ ਨਾਲ ਮੇਜਰ ਹਰਦੀਪ ਸਿੰਘ, ਫਲਾਇੰਗ ਅਫ਼ਸਰ ਕਮਲ ਵਰਮਾ, ਸਬ-ਮੇਜਰ ਅਮਰੀਕ ਸਿੰਘ ਦੀ ਅਗਵਾਈ ਵਿੱਚ ਹੋਈ ਅਤੇ  ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਨੁਮਾਇੰਦਿਆਂ ਨੇ  ਪ੍ਰਮੁੱਖ ਸਕੱਤਰ ਡੀ.ਐੱਸ.ਡਬਲਿਊ., ਸ਼੍ਰੀ ਜੇ.ਐੱਮ. ਬਾਲਾਮੁਰੂਗਨ, ਆਈ.ਏ.ਐੱਸ., ਬ੍ਰਿਗੇਡੀਅਰ ਭੁਪਿੰਦਰ ਸਿੰਘ ਢਿੱਲੋਂ (ਸੇਵਾਮੁਕਤ), ਡਾਇਰੈਕਟਰ ਡੀਐਸਡਬਲਯੂ ਅਤੇ ਬ੍ਰਿਗੇਡੀਅਰ ਤੇਜਵੀਰ ਸਿੰਘ ਮੁੰਡੀ (ਸੇਵਾਮੁਕਤ), ਐਮਡੀ, ਪੈਸਕੋ ਦੀ ਮੌਜੂਦਗੀ ਵਿੱਚ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਜੌੜਾਮਾਜਰਾ ਨੇ ਸਾਬਕਾ ਜੀਓਜੀ  ਸੈਨਿਕਾਂ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਦਫ਼ਤਰ ਵੱਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਅੱਗੇ ਦੁਹਰਾਇਆ ਕਿ ਭਗਵੰਤ ਮਾਨ ਸਰਕਾਰ ਸਾਡੇ ਰੱਖਿਆ ਬਲਾਂ ਦੇ ਜਵਾਨਾਂ ਦੀਆਂ ਕੁਰਬਾਨੀਆਂ ਦੀ ਕਦਰ ਕਰਦੀ ਹੈ ਕਿਉਂਕਿ ਉਹ ਔਖੇ ਅਤੇ ਸਖ਼ਤ ਹਾਲਾਤਾਂ ਵਿੱਚ ਕੰਮ ਕਰਦੇ ਹਨ ਅਤੇ ਸਮਾਜ ਨੂੰ ਮਜ਼ਬੂਤ ਕਰਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਸੇਵਾਵਾਂ ਪ੍ਰਤੀ ਆਪਣੀ ਵਚਨਬੱਧਤਾ ਤੋਂ ਭਲੀਭਾਂਤ ਜਾਣੂ ਹਨ।

ਮੰਤਰੀ ਨੇ ਜੀ.ਓ.ਜੀ. ਦੇ ਨੁਮਾਇੰਦੇ ਨੂੰ ਭਰੋਸਾ ਦਿਵਾਇਆ ਕਿ ਇਸ ਮੁੱਦੇ ’ਤੇ ਸਥਾਈ ਕਮੇਟੀ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ 30 ਅਪ੍ਰੈਲ ਤੱਕ ਸਮਾਂਬੱਧ ਢੰਗ ਨਾਲ ਜਾਣਕਾਰੀ ਸਾਰਿਆਂ ਨੂੰ ਦਿੱਤੀ ਜਾਵੇਗੀ।