ਹੀਰਾ ਲਾਲ ਗੋਇਲ ਨੂੰ ਕਮਰਸ਼ੀਅਲ ਅਤੇ ਇੰਦਰਪਾਲ ਸਿੰਘ ਨੂੰ ਡਿਸਟ੍ਰਿਬਿਊਸ਼ਨ ਡਾਇਰੈਕਟਰ ਕੀਤਾ ਨਿਯੁਕਤ
ਪਾਵਰ ਵਿਭਾਗ ਵੱਲੋਂ 24 ਮਾਰਚ ਨੂੰ ਜਾਰੀ ਕੀਤਾ ਪੱਤਰ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਹੀਰਾ ਲਾਲ ਗੋਇਲ ਅਤੇ ਇੰਦਰਪਾਲ ਸਿੰਘ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦਾ ਡਾਇਰੈਕਟਰ (ਕਮਰਸ਼ੀਅਲ/ Distribution) ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ। ਇਸ ਸਬੰਧੀ ਆਦੇਸ਼ ਪੰਜਾਬ ਸਰਕਾਰ ਦੇ ਪਾਵਰ ਵਿਭਾਗ (ਊਰਜਾ ਸ਼ਾਖਾ) ਵੱਲੋਂ 24 ਮਾਰਚ, 2025 ਨੂੰ ਜਾਰੀ ਕੀਤਾ ਗਿਆ।
ਹੀਰਾ ਲਾਲ ਗੋਇਲ, ਜੋ ਕਿ ਇੰਜੀਨੀਅਰ-ਇਨ-ਚੀਫ (ਸੇਵਾਮੁਕਤ) ਹਨ ਅਤੇ ਪਟਿਆਲਾ ਦੇ ਵਸਨੀਕ ਹਨ, ਨੂੰ ਇਹ ਜ਼ਿੰਮੇਵਾਰੀ ਦੋ ਸਾਲਾਂ ਦੀ ਮਿਆਦ ਲਈ ਸੌਂਪੀ ਗਈ ਹੈ। ਹਾਲਾਂਕਿ, ਇਹ ਨਿਯੁਕਤੀ 65 ਸਾਲ ਦੀ ਉਮਰ ਤੱਕ ਹੀ ਜਾਰੀ ਰਹੇਗੀ, ਅਤੇ ਇਸ ਤੋਂ ਬਾਅਦ ਉਹ ਸੇਵਾ ਵਿੱਚ ਨਹੀਂ ਰਹਿ ਸਕਣਗੇ।
ਦੱਸ ਦਈਏ ਕਿ ਇੰਦਰਪਾਲ ਸਿੰਘ, ਜੋ ਕਿ ਜਲੰਧਰ ਦੇ ਵਸਨੀਕ ਹਨ, ਨੂੰ ਇਹ ਜ਼ਿੰਮੇਵਾਰੀ ਦੋ ਸਾਲਾਂ ਦੀ ਮਿਆਦ ਲਈ ਸੌਂਪੀ ਗਈ ਹੈ। ਹਾਲਾਂਕਿ, ਇਹ ਨਿਯੁਕਤੀ 65 ਸਾਲ ਦੀ ਉਮਰ ਤੱਕ ਹੀ ਜਾਰੀ ਰਹੇਗੀ, ਅਤੇ ਇਸ ਤੋਂ ਬਾਅਦ ਉਹ ਸੇਵਾ ਵਿੱਚ ਨਹੀਂ ਰਹਿ ਸਕਣਗੇ।