Pastor Bajinder News : ਮੋਹਾਲੀ ਦੀ ਅਦਾਲਤ ’ਚ ਪਾਸਟਰ ਬਜਿੰਦਰ ਦੀ ਪੇਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Pastor Bajinder News : 2018 ਦੇ ਮਾਮਲੇ ’ਚ ਅਦਾਲਤ ਨੇ ਕੱਢਿਆ ਸੀ ਗ਼ੈਰ ਜ਼ਮਾਨਤੀ ਵਾਰੰਟ

Pastor Bajinder's appearance in Mohali court Latest News in Punjabi

Pastor Bajinder's appearance in Mohali court Latest News in Punjabi : ਮੋਹਾਲੀ ਦੀ ਅਦਾਲਤ ’ਚ ਅੱਜ ਪਾਸਟਰ ਬਜਿੰਦਰ ਦੀ ਪੇਸ਼ੀ ਹੋਈ ਹੈ। ਪਾਸਟਰ ਬਜਿੰਦਰ ਅਪਣੇ ਸਮਰਥਕਾਂ ਸਮੇਤ ਅਦਾਲਤ ’ਚ ਪੇਸ਼ ਹੋਇਆ। ਉਸ ਦੀ ਇਹ ਪੇਸ਼ੀ 2018 ਦੇ ਮਾਮਲੇ ਦੇ ਤਹਿਤ ਹੋਈ ਹੈ।

ਜਾਣਕਾਰੀ ਅਨੁਸਾਰ ਸਾਲ 2018 ਵਿਚ ਜ਼ੀਰਕਪੁਰ ਦੀ ਇਕ ਔਰਤ ਨੇ ਪਾਸਟਰ ਬਜਿੰਦਰ ਸਿੰਘ 'ਤੇ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਜਿਸ ਦੇ ਤਹਿਤ ਉਸ ਨੂੰ 2018 ਵਿਚ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਅਦਾਲਤ ਵਿਚ ਹਾਜ਼ਰ ਹੋਣ ਤੋਂ ਕੰਨੀ ਕਤਰਾਉਂਦਾ ਰਿਹਾ। ਜਿਸ ਕਾਰਨ ਉਸ ਦੇ ਵਿਰੁਧ 3 ਮਾਰਚ ਨੂੰ ਅਦਾਲਤ ਨੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿਤਾ ਸੀ। ਅੱਜ ਉਹ ਮੋਹਾਲੀ ਦੀ ਅਦਾਲਤ ’ਚ ਪੇਸ਼ ਹੋਇਆ ਹੈ। 

ਜ਼ਿਕਰਯੋਗ ਹੈ ਕਿ ਪਾਸਟਰ ਵਿਰੁਧ ਕਈ ਹੋਰ ਵੀ ਮਾਮਲੇ ਚਲ ਰਹੇ ਹਨ ਤੇ ਇਹ ਮਾਮਲਾ 2018 ਦਾ ਹੈ।