Punjab Vidhan Sabha News: ਸਪੀਕਰ ਨੇ ਸੁਖਪਾਲ ਖਹਿਰਾ ਨੂੰ ਪਾਈ ਝਾੜ, ਕਿਹਾ-ਇਕੱਲੇ ਤੁਹਾਨੂੰ ਹੀ ਰੱਖਣੀ ਆਉਂਦੀ ਗੱਲ...
Punjab Vidhan Sabha News: ਹੰਗਾਮੇ ਵਿਚਾਲੇ ਕਾਂਗਰਸ ਪਾਰਟੀ ਦੇ ਵਿਧਾਇਕ ਸਦਨ ਵਿਚੋਂ ਵਾਕਆਊਟ ਕਰ ਗਏ
Speaker reprimands Sukhpal Khaira Punjab Vidhan Sabha News
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਹੰਗਾਮਾ ਹੋ ਗਿਆ ਹੈ। ਹੰਗਾਮੇ ਵਿਚਾਲੇ ਕਾਂਗਰਸ ਪਾਰਟੀ ਦੇ ਵਿਧਾਇਕ ਸਦਨ ਵਿਚੋਂ ਵਾਕਆਊਟ ਕਰ ਗਏ ਹਨ। ਦੂਜੇ ਪਾਸੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਸੰਦੀਪ ਜਾਖੜ ਨੇ ਵਾਕਆਊਟ ਨਹੀਂ ਕੀਤਾਤੇ ਉਹ ਸਦਨ ਵਿਚ ਬੈਠੇ ਰਹੇ।
ਦਰਅਸਲ ਸਪੀਕਰ ਨੇ ਸੰਦੀਪ ਜਾਖੜ ਨੂੰ ਬੋਲਣ ਦਾ ਸਮਾਂ ਦਿੱਤਾ ਸੀ ਪਰ ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਬੋਲਣ ਲੱਗ ਪਏ। ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਝਿਜਕਿਆ। ਸਪੀਕਰ ਨੇ ਸੁਖਪਾਲ ਸਿੰਘ ਖਹਿਰਾ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਇਕੱਲੇ ਤੁਹਾਨੂੰ ਹੀ ਰੱਖਣੀ ਆਉਂਦੀ ਗੱਲ, ਸੰਦੀਪ ਜਾਖੜ ਨਹੀਂ ਗੱਲ ਰੱਖ ਸਕਦੇ।